ਜਲੰਧਰ ਪੂਰਬੀ ਦੇ ਅੰਡਰ-14 ਫੁੱਟਬਾਲ ’ਚ ਦੁਆਬਾ ਖਾਲਸਾ ਸਕੂਲ ਜੇਤੂ; ਆਦਮਪੁਰ ’ਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੇ ਮਾਰੀ ਬਾਜ਼ੀ
ਜਲੰਧਰ, 12 ਸਤੰਬਰ: ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਫੁੱਟਬਾਲ, ਵਾਲੀਬਾਲ, ਖੋ-ਖੋ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਖੇਡਾਂ ਪੰਜਾਬ ਸਰਕਾਰ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਅਤੇ ਅਨੁਸ਼ਾਸਨ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਸੁਨੇਹਾ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਜਲੰਧਰ ਪੂਰਬੀ ’ਚ ਦੁਆਬਾ ਖਾਲਸਾ ਤੇ ਪੁਲਿਸ ਡੀਏਵੀ ਦਾ ਸ਼ਾਨਦਾਰ ਪ੍ਰਦਰਸ਼ਨ
ਬਲਾਕ ਜਲੰਧਰ ਪੂਰਬੀ ਦੇ ਅੰਡਰ-14 ਲੜਕਿਆਂ ਦੇ ਫੁੱਟਬਾਲ ਮੁਕਾਬਲੇ ਵਿੱਚ ਦੁਆਬਾ ਖਾਲਸਾ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪੁਲਿਸ ਡੀਏਵੀ ਸਕੂਲ ਦੂਜੇ ਸਥਾਨ ’ਤੇ ਰਿਹਾ। ਅੰਡਰ-21 ਲੜਕਿਆਂ ਦੇ ਵਾਲੀਬਾਲ ਮੁਕਾਬਲੇ ਵਿੱਚ ਪੁਲਿਸ ਡੀਏਵੀ ਸਕੂਲ ਨੇ ਪਹਿਲਾ ਅਤੇ ਟ੍ਰਿਨਿਟੀ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਭੋਗਪੁਰ ਦੇ ਅੰਡਰ-14 ਲੜਕਿਆਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਬਲਰਾਜ ਪਹਿਲੇ, ਧਨਮੀਤ ਸਿੰਘ ਦੂਜੇ ਅਤੇ ਅਮਨਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਦੇ ਸ਼ਾਟਪੁੱਟ ਵਿੱਚ ਕਿਰਨਪ੍ਰੀਤ ਨੇ ਪਹਿਲਾ, ਰੀਤ ਅਰੋੜਾ ਨੇ ਦੂਜਾ ਅਤੇ ਸ਼ਰਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕੀਆਂ ਦੀ 200 ਮੀਟਰ ਦੌੜ ਵਿੱਚ ਸੁਨੈਨਾ ਪਹਿਲੇ, ਜਪਜੀਤ ਕੌਰ ਦੂਜੇ ਅਤੇ ਜੈਸਮੀਨ ਕੌਰ ਤੀਜੇ ਸਥਾਨ ’ਤੇ ਰਹੀਆਂ। ਅੰਡਰ-21 ਲੜਕਿਆਂ ਦੀ 200 ਮੀਟਰ ਦੌੜ ਵਿੱਚ ਤਨੀਸ਼ਾ ਨੇ ਪਹਿਲਾ, ਰਵੀ ਨੇ ਦੂਜਾ ਅਤੇ ਸਕਸ਼ਮ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕਿਆਂ ਦੀ 1500 ਮੀਟਰ ਦੌੜ ਵਿੱਚ ਮਨਵੀਰ ਸਹੋਤਾ ਪਹਿਲੇ, ਅਰਸ਼ਦੀਪ ਦੂਜੇ ਅਤੇ ਅਭਿਜੋਤ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਵਰਗ ਵਿੱਚ ਲੜਕੀਆਂ ਦੀ 1500 ਮੀਟਰ ਦੌੜ ’ਚ ਸਵੀਟੀ ਨੇ ਪਹਿਲਾ, ਪ੍ਰਾਚੀ ਕੁਮਾਰੀ ਨੇ ਦੂਜਾ ਅਤੇ ਪਵਨਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਰੁੜਕਾ ਕਲਾਂ ਤੇ ਆਦਮਪੁਰ ’ਚ ਵੀ ਰੋਮਾਂਚਕ ਮੁਕਾਬਲੇ
ਬਲਾਕ ਰੁੜਕਾ ਕਲਾਂ ਦੇ ਅੰਡਰ-17 ਲੜਕਿਆਂ ਦੇ 3000 ਮੀਟਰ ਮੁਕਾਬਲੇ ਵਿੱਚ ਲਵ ਹੀਰਾ ਪਹਿਲੇ, ਵਿਸ਼ਾਲ ਹੀਰਾ ਦੂਜੇ ਅਤੇ ਰਣਬੀਰ ਸਿੰਘ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਦੀ 400 ਮੀਟਰ ਦੌੜ ਵਿੱਚ ਰਮਨਦੀਪ ਕੌਰ ਨੇ ਪਹਿਲਾ, ਰਣਿਤ ਨੇ ਦੂਜਾ ਅਤੇ ਮਨਕੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕਿਆਂ ਦੀ 60 ਮੀਟਰ ਦੌੜ ਵਿੱਚ ਸਕਸ਼ਮ ਪਹਿਲੇ, ਮਨ ਸਹਿਜ ਦੂਜੇ ਅਤੇ ਸ਼ੈਰੀ ਤੀਜੇ ਸਥਾਨ ’ਤੇ ਰਹੇ।
ਬਲਾਕ ਆਦਮਪੁਰ ਦੇ ਅੰਡਰ-14 ਲੜਕਿਆਂ ਦੇ ਫੁੱਟਬਾਲ ਮੁਕਾਬਲੇ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਦਿਆਨਾ ਦੂਜੇ ਸਥਾਨ ’ਤੇ ਰਿਹਾ।
ਇਸੇ ਬਲਾਕ ਦੇ ਅੰਡਰ-21 ਲੜਕੀਆਂ ਦੇ ਖੋ-ਖੋ ਮੁਕਾਬਲੇ ਵਿੱਚ ਬਿਆਸ ਪਿੰਡ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਨੇ ਦੂਜਾ ਸਥਾਨ ਹਾਸਲ ਕੀਤਾ।