Tuesday, 22 September 2026
ਆਓ ਅਤੇ BIGG BOSS ਦੇ ਘਰ ਬਾਰੇ ਨਵੀਨਤਮ ਅਪਡੇਟਸ ਜਾਣੋ !!!!

ਆਓ ਅਤੇ BIGG BOSS ਦੇ ਘਰ ਬਾਰੇ ਨਵੀਨਤਮ ਅਪਡੇਟਸ ਜਾਣੋ !!!!

Luxury Ration ਲਈ Aman Gandhi ਨੇ ਲਿਆ ਵੱਡਾ ਫ਼ੈਸਲਾ; Rohed Khan ਦੇ Eviction ਤੋਂ ਬਾਅਦ ਘਰ ’ਚ ਬਦਲੇ ਸਮੀਕਰਨ, Aasif–Love Gill ਦੀ ਨੇੜਤਾ ਵੀ ਚਰਚਾ ’ਚ

ਮੁੰਬਈ, 22 ਸਤੰਬਰ: ਰਿਐਲਿਟੀ ਸ਼ੋਅ Bigg Boss 20 ਵਿੱਚ ਪਹਿਲੇ eviction ਤੋਂ ਬਾਅਦ ਹੁਣ nomination ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਤਾਜ਼ਾ episode ਵਿੱਚ Bigg Boss ਵੱਲੋਂ ਦਿੱਤੇ ਗਏ nomination twist ਤੋਂ ਬਾਅਦ Yung DSA ਅਤੇ Isha Rikhi eviction ਦੀ ਦੌੜ ਵਿੱਚ ਆ ਗਏ ਹਨ।

ਨਵੇਂ task ਵਿੱਚ ਘਰਵਾਲਿਆਂ ਨੂੰ luxury ration ਅਤੇ contestants ਦੀ game ਨਾਲ ਜੁੜੇ ਫ਼ੈਸਲੇ ਲੈਣੇ ਪਏ। ਇਸ ਦੌਰਾਨ Aman Gandhi ਨੇ luxury ration ਲਈ Yung DSA ਦੀ game life sacrifice ਕਰਨ ਦਾ ਫ਼ੈਸਲਾ ਕੀਤਾ, ਜਿਸ ਨਾਲ nomination process ਨੇ ਅਚਾਨਕ ਨਵਾਂ ਮੋੜ ਲੈ ਲਿਆ। Episode ਦੇ ਅੰਤ ਤੱਕ Yung DSA ਅਤੇ Isha Rikhi ਇਸ ਹਫ਼ਤੇ ਲਈ nominated contestants ਵਜੋਂ ਸਾਹਮਣੇ ਆਏ।

Rohed Khan ਬਣੇ ਸੀਜ਼ਨ ਦੇ ਪਹਿਲੇ Evicted Contestant

ਇਸ ਤੋਂ ਪਹਿਲਾਂ Weekend Ka Vaar ਵਿੱਚ Rohed Khan ਦਾ Bigg Boss 20 ਦਾ ਸਫ਼ਰ ਖ਼ਤਮ ਹੋ ਗਿਆ। ਉਹ ਇਸ ਸੀਜ਼ਨ ਵਿੱਚ ਘਰ ਤੋਂ ਬਾਹਰ ਹੋਣ ਵਾਲੇ ਪਹਿਲੇ contestant ਬਣੇ। Rohed ਦੇ eviction ਨਾਲ ਘਰ ਅੰਦਰ alliances ਅਤੇ contestants ਦੀ strategy ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਪਿਛਲੇ nomination controversy ਵਿੱਚ Rohed Khan ਦੇ ਨਾਲ Aasif Khan ਅਤੇ ScoutOP ਵੀ nomination ਵਿੱਚ ਆਏ ਸਨ। ਹੁਣ Rohed ਦੇ ਬਾਹਰ ਜਾਣ ਤੋਂ ਬਾਅਦ ਬਾਕੀ contestants ਆਪਣੀ position ਮਜ਼ਬੂਤ ਕਰਨ ਲਈ ਨਵੀਂ strategy ਬਣਾਉਂਦੇ ਨਜ਼ਰ ਆ ਰਹੇ ਹਨ।

Aasif Khan ਤੇ Love Gill ਦੀ ਨੇੜਤਾ ਬਣੀ ਚਰਚਾ ਦਾ ਵਿਸ਼ਾ

ਘਰ ਦੇ game ਤੋਂ ਇਲਾਵਾ Aasif Khan ਅਤੇ Love Gill ਦੇ ਕੁਝ moments ਵੀ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਹਨ। ਦੋਵਾਂ ਦੇ ਇੱਕ hug ਦੀ clip ਵਾਇਰਲ ਹੋਣ ਤੋਂ ਬਾਅਦ Aasif ਦੀ ਪਤਨੀ Zeba ਨੇ ਸੋਸ਼ਲ ਮੀਡੀਆ ’ਤੇ ਪ੍ਰਤੀਕਿਰਿਆ ਦਿੱਤੀ ਹੈ।

Zeba ਨੇ ਆਪਣੇ ਪਤੀ ਦਾ ਬਚਾਅ ਕਰਦਿਆਂ viewers ਨੂੰ ਸਿਰਫ਼ ਵਾਇਰਲ clips ਦੇ ਆਧਾਰ ’ਤੇ ਨਤੀਜੇ ਨਾ ਕੱਢਣ ਅਤੇ ਪੂਰਾ show ਦੇਖਣ ਦੀ ਅਪੀਲ ਕੀਤੀ।

Salman Khan ਨੇ Qazi Touqeer ਦੀ ਲਗਾਈ ਕਲਾਸ

ਹਾਲੀਆ Weekend Ka Vaar ਵਿੱਚ host Salman Khan ਨੇ Qazi Touqeer ਦੇ health scare ਵਾਲੇ ਮਾਮਲੇ ਨੂੰ ਵੀ ਚੁੱਕਿਆ। Qazi ਦੇ ਵਿਵਹਾਰ ਨੂੰ ਲੈ ਕੇ ਘਰਵਾਲਿਆਂ ਵਿਚਾਲੇ ਪਹਿਲਾਂ ਹੀ ਸਵਾਲ ਉੱਠ ਰਹੇ ਸਨ ਅਤੇ Salman ਨੇ ਵੀ ਇਸ ਮੁੱਦੇ ’ਤੇ ਉਨ੍ਹਾਂ ਨੂੰ ਸਖ਼ਤ ਸਵਾਲ ਕੀਤੇ।

ਇਸ ਦੌਰਾਨ ਘਰ ਦੇ ਹੋਰ contestants ਨੇ ਵੀ Qazi ਦੇ ਤਰੀਕੇ ’ਤੇ ਨਾਰਾਜ਼ਗੀ ਜਤਾਈ। Weekend Ka Vaar ਵਿੱਚ entertainment ਦੇ ਨਾਲ contestants ਦੀ ਹਫ਼ਤੇ ਭਰ ਦੀ game ਅਤੇ controversies ਦਾ ਵੀ ਹਿਸਾਬ ਲਿਆ ਗਿਆ।

BB20 ਦੀ Game ਹੁਣ ਹੋ ਰਹੀ ਹੋਰ ਦਿਲਚਸਪ

6 ਸਤੰਬਰ ਨੂੰ ਸ਼ੁਰੂ ਹੋਏ Bigg Boss 20 ਵਿੱਚ Mary Kom, Mahhi Vij, Aamrapali Dubey, Kanika Mann, Aasif Khan, Qazi Touqeer, ScoutOP, Yung DSA ਅਤੇ Love Gill ਸਮੇਤ ਵੱਖ-ਵੱਖ ਖੇਤਰਾਂ ਨਾਲ ਜੁੜੇ contestants ਹਿੱਸਾ ਲੈ ਰਹੇ ਹਨ।

Rohed Khan ਦੇ eviction ਤੋਂ ਬਾਅਦ ਹੁਣ ਨਜ਼ਰ Yung DSA ਅਤੇ Isha Rikhi ਦੀ nomination battle ’ਤੇ ਹੈ। ਆਉਣ ਵਾਲੇ episodes ਵਿੱਚ captaincy, nominations ਅਤੇ ਬਦਲਦੇ alliances ਕਾਰਨ Bigg Boss 20 ਦੀ game ਹੋਰ ਦਿਲਚਸਪ ਹੋਣ ਦੀ ਸੰਭਾਵਨਾ ਹੈ।

Published on: 22 Sep 2026

Editor Info

Pushpinder Kaur
publictimes@gmail.com
+91 84278 93668