Tuesday, 29 September 2026
ਖੇਡਾਂ ਵਤਨ ਪੰਜਾਬ ਦੀਆਂ-2026: ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਦਮ

ਖੇਡਾਂ ਵਤਨ ਪੰਜਾਬ ਦੀਆਂ-2026: ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਦਮ

ਬੈਡਮਿੰਟਨ ਅੰਡਰ-14 ਕੁਆਰਟਰ ਫਾਈਨਲ ’ਚ ਕਨਨ ਜੇਤੂ; ਵੇਟਲਿਫਟਿੰਗ ਦੇ 40 ਕਿਲੋ ਭਾਰ ਵਰਗ ’ਚ ਗੁਰਦੀਪ ਕੌਰ ਨੇ ਮਾਰੀ ਬਾਜ਼ੀ

ਜਲੰਧਰ, 29 ਸਤੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਖੇਡਾਂ ਦੇ ਦਿਲਚਸਪ ਮੁਕਾਬਲੇ ਹੋਏ। ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਂਡਬਾਲ ਅੰਡਰ-14 ਲੜਕਿਆਂ ਦੇ ਪਹਿਲੇ ਸੈਮੀਫਾਈਨਲ ਵਿੱਚ ਕੈਂਬ੍ਰਿਜ ਇਨੋਵੇਟਿਵ ਸਕੂਲ ਜਲੰਧਰ ਦੀ ਟੀਮ ਨੇ ਐੱਮ.ਜੀ.ਐੱਨ. ਪਬਲਿਕ ਸਕੂਲ ਦੀ ਟੀਮ ਨੂੰ ਪਿੱਛੇ ਛੱਡਿਆ। ਦੂਜੇ ਸੈਮੀਫਾਈਨਲ ਵਿੱਚ ਸੀਨੀਅਰ ਹਾਈ ਸਕੂਲ ਨੁੱਸੀ ਨੇ ਦੁਸਾਝ ਕਲਾਂ ਦੀ ਟੀਮ ਨੂੰ ਹਰਾਇਆ।

ਅੰਡਰ-14 ਲੜਕੀਆਂ ਦੇ ਪਹਿਲੇ ਸੈਮੀਫਾਈਨਲ ਵਿੱਚ ਦੁਸਾਝ ਕਲਾਂ ਸੈਂਟਰ ਨੇ ਕੈਂਬ੍ਰਿਜ ਇਨੋਵੇਟਿਵ ਸਕੂਲ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ।

ਬੈਡਮਿੰਟਨ ’ਚ ਕਨਨ ਤੇ ਅਦਿਤੀ ਨੇ ਜਿੱਤੇ ਕੁਆਰਟਰ ਫਾਈਨਲ

ਬੈਡਮਿੰਟਨ ਅੰਡਰ-21 ਵਰਗ ਵਿੱਚ ਅਨੀਸ਼ ਭਾਰਦਵਾਜ ਨੇ ਮ੍ਰਿਦੁਲ ਨੂੰ 15-5, 15-8 ਨਾਲ ਹਰਾਇਆ। ਲੜਕਿਆਂ ਦੇ 21 ਤੋਂ 30 ਸਾਲ ਉਮਰ ਵਰਗ ਵਿੱਚ ਰਿਸ਼ਾਂਤ ਨੇ ਰੂਪਨ ਖ਼ਿਲਾਫ਼ 15-8, 15-8 ਨਾਲ ਜਿੱਤ ਦਰਜ ਕੀਤੀ।

ਲੜਕੀਆਂ ਦੇ ਅੰਡਰ-14 ਕੁਆਰਟਰ ਫਾਈਨਲ ਵਿੱਚ ਕਨਨ ਨੇ ਇਦੀਕਾ ਨੂੰ 15-13, 15-9 ਨਾਲ ਹਰਾਇਆ, ਜਦਕਿ ਇਸੇ ਵਰਗ ਦੇ ਇੱਕ ਹੋਰ ਕੁਆਰਟਰ ਫਾਈਨਲ ਵਿੱਚ ਅਦਿਤੀ ਨੇ ਪੀਹੂ ਨੂੰ 15-9, 15-12 ਨਾਲ ਮਾਤ ਦਿੱਤੀ।

ਪੁਰਸ਼ਾਂ ਦੇ 41 ਤੋਂ 50 ਸਾਲ ਉਮਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਵਿਸ਼ਾਲ ਨੇ ਹਿਤੇਸ਼ ਨੂੰ 15-9, 15-6 ਨਾਲ ਹਰਾਇਆ। 61 ਤੋਂ 70 ਸਾਲ ਉਮਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਗੁਰਵਿੰਦਰ ਨੇ ਪ੍ਰੀਤਪਾਲ ਨੂੰ 15-11, 15-6 ਨਾਲ ਹਰਾ ਕੇ ਅਗਲੇ ਦੌਰ ਵਿੱਚ ਜਗ੍ਹਾ ਬਣਾਈ।

ਹਾਕੀ ’ਚ ਸੁਰਜੀਤ ਹਾਕੀ ਅਕੈਡਮੀ ਪਹਿਲੇ ਸਥਾਨ ’ਤੇ

ਅੰਡਰ-14 ਲੜਕੀਆਂ ਦੇ ਹਾਕੀ ਮੁਕਾਬਲਿਆਂ ਵਿੱਚ ਸੁਰਜੀਤ ਹਾਕੀ ਅਕੈਡਮੀ ਨੇ ਪਹਿਲਾ ਸਥਾਨ ਹਾਸਲ ਕੀਤਾ। ਧੰਨੋਵਾਲੀ ਦੀ ਟੀਮ ਦੂਜੇ ਅਤੇ ਏਕ ਨੂਰ ਅਕੈਡਮੀ ਤੀਜੇ ਸਥਾਨ ’ਤੇ ਰਹੀ।

ਕੁਸ਼ਤੀ ਦੇ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਅਦਿੱਤਿਆ ਨੇ ਪਹਿਲਾ, ਇਮਾਨੁਅਲ ਨੇ ਦੂਜਾ ਅਤੇ ਹਰਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਵੇਟਲਿਫਟਿੰਗ ’ਚ ਗੁਰਦੀਪ, ਨੰਦਨੀ ਤੇ ਕੁਸ਼ਪ੍ਰੀਤ ਅੱਵਲ

ਲੜਕੀਆਂ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਗੁਰਦੀਪ ਕੌਰ ਨੇ 40 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਨੰਦਨੀ ਨੇ 45 ਕਿਲੋ ਅਤੇ ਕੁਸ਼ਪ੍ਰੀਤ ਨੇ 53 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਮੁਕਾਬਲਿਆਂ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਵੱਖ-ਵੱਖ ਖੇਡ ਮੈਦਾਨਾਂ ਦਾ ਦੌਰਾ ਕਰਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

Published on: 29 Sep 2026

Editor Info

Pushpinder Kaur
publictimes@gmail.com
+91 84278 93668