ਸ. ਸੁਖਬੀਰ ਸਿੰਘ ਬਾਦਲ ਦੀ ਫੇਰੀ ਨੇ ਦਰਿਆ ਸੱਤਲੁਜ ਦੇ ਬੰਨ੍ਹ ਤੇ ਸੇਵਾ ਕਰ ਰਹੇ ਨੌਜਵਾਨਾਂ ਵਿੱਚ ਜੋਸ਼ ਭਰਿਆ: ਬਲਦੇਵ ਸਿੰਘ ਖਹਿਰਾ
*ਸ ਸੁਖਬੀਰ ਸਿੰਘ ਬਾਦਲ ਨੇ ਮੌਕੇ ਤੇ ਹੀ ਪਿੰਡ ਵਾਸੀਆਂ ਨੂੰ 2 ਲੱਖ ਰੁਪਏ ਅਤੇ 3000 ਲਿਟਰ ਡੀਜ਼ਲ ਦਿੱਤਾ*
ਫਿਲੌਰ. (। ) ਸੱਤਲੁਜ ਦੇ ਵਧੇ ਜਲਸਤੱਰ ਕਾਰਨ ਦਰਿਆ ਨੇੜਲੇ ਪਿੰਡਾਂ ਵਿੱਚ ਸਹਿਮ ਦਾ ਮਹੌਲ ਹੈ। ਲੋਕ ਪਿਛਲੇ ਕਈ ਦਿਨਾਂ ਤੋਂ ਬੰਨ੍ਹਾਂ ਤੇ ਡਟੇ ਹੋਏ ਹਨ। ਪੰਜਾਬ ਦਰਦੀ ਲੋਕ ਮਿਲ਼ਕੇ ਇਹਨਾਂ ਬੰਨ੍ਹਾਂ ਨੂੰ ਬਚਾਉਣ ਲਈ ਜੂਝ ਰਹੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਖ ਵੱਖ ਥਾਵਾਂ ਤੇ ਪਹੁੰਚਕੇ ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣ ਰਹੇ ਹਨ ਉੱਥੇ ਹੀ ਰਾਹਤ ਕਾਰਜਾਂ ਵਿੱਚ ਜੁਟੇ ਪੰਜਾਬ ਪ੍ਰਸਤ ਲੋਕਾਂ ਖਾਸਕਰ ਨੌਜਵਾਨਾਂ ਦਾ ਹੌਸਲਾ ਵਧਾ ਰਹੇ ਹਨ। ਇਸੇ ਲੜੀ ਤਹਿਤ ਅੱਜ ਸ.ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਫਿਲੌਰ ਦੇ ਦਰਿਆ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਰਾਹਤ ਕਾਰਜਾਂ ਵਿੱਚ ਜੁਟੇ ਨੌਜਵਾਨਾਂ ਨੂੰ ਪਿੰਡ ਮਿਆਂਵਾਲ ਦੇ ਦੌਰੇ ਵੇਲੇ ਮੌਕੇ ਤੇ ਹੀ ਨਗਦ 2 ਲੱਖ ਰੁਪਏ ਅਤੇ 3000 ਲਿਟਰ ਡੀਜ਼ਲ ਮੌਕੇ ਤੇ ਹੀ ਦੇ ਦਿੱਤਾ ਅਤੇ ਆਪਣੇ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਜਿਵੇਂ ਇਸ ਔਖੀ ਘੜੀ ਵਿੱਚ ਵੀ ਪੰਜਾਬ ਦੇ ਬਹੁਤੇ ਆਗੂ ਰਾਜਨੀਤਿਕ ਤਿਕੜਮਬਾਜ਼ੀਆਂ ਵਿੱਚ ਲੱਗੇ ਹੋਏ ਹਨ ਉੱਥੇ ਹੀ ਸ. ਸੁਖਬੀਰ ਸਿੰਘ ਬਾਦਲ ਸਾਰਾ ਕੁੱਝ ਛੱਡਕੇ ਹੜ੍ਹ ਪ੍ਰਭਾਵਿਤ ਲੋਕਾਂ ਵਿੱਚ ਵਿਚਰ ਰਹੇ ਹਨ। ਉਹਨਾਂ ਦੀਆਂ ਫੇਰੀਆਂ ਸੇਵਾ ਵੁੱਚ ਜੁਟੇ ਲੋਕਾਂ ਵਿੱਚ ਜੋਸ਼ ਭਰ ਰਹੀਆਂ ਹਨ। ਪ੍ਰਮਾਤਮਾ ਕਰੇ ਸਾਡੀਆਂ ਸਭ ਦੀਆਂ ਅਰਦਾਸਾਂ ਰੰਗ ਲਿਆਉਣ ਤੇ ਪੰਜਾਬ ਜਲਦ ਇਸ ਔਖੀ ਘੜੀ ਵਿਚੋ ਬਾਹਰ ਨਿੱਕਲਕੇ ਆਵੇ। ਪੰਜਾਬੀਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਲੋਕ ਇਸ ਵੱਡੇ ਦੁਖਾਂਤ ਵਿੱਚੋਂ ਜਲਦ ਬਾਹਰ ਨਿਕਲਣ।

