Wednesday, 3 June 2026
ਪ੍ਰਾਰਥਨਾਂ ਸਭਾ ਨੂੰ ਧਰਮ ਪਰਿਵਰਤਨ ਦੇ ਝੂਠੇ ਇਲਜ਼ਾਮ ਦੀ ਘਟਨਾਂ ਉੱਪਰ ਪ੍ਰੈੱਸ ਕਾਨਫਰੰਸ

ਪ੍ਰਾਰਥਨਾਂ ਸਭਾ ਨੂੰ ਧਰਮ ਪਰਿਵਰਤਨ ਦੇ ਝੂਠੇ ਇਲਜ਼ਾਮ ਦੀ ਘਟਨਾਂ ਉੱਪਰ ਪ੍ਰੈੱਸ ਕਾਨਫਰੰਸ

ਜਲੰਧਰ ਪ੍ਰੈੱਸ ਕਲੱਬ  ਵਿਖੇ ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ, ਹੋਸੰਨਾ ਪੰਜਾਬੀ ਮਨਿਸਟਰੀ ਦੇ ਪ੍ਰਧਾਨ ਪਾਸਟਰ ਤਰਸੇਮ ਸਹੋਤਾ, ਯੂਨਾਇਟਿਡ ਪਾਸਟਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਾਸਟਰ ਅਸ਼ਵਨੀ, ਏਂਗਲੀਕਨ ਚਰਚ ਦੇ ਸਪੋਕਸ ਪਰਸਨ ਪ੍ਰਧਾਨ ਅੰਬੇਨੀ ਮਸੀਹ, ਕ੍ਰਿਸ਼ਚਿਅਨ ਪਾਸਟਰ ਐਸੋਸੀਏਸ਼ਨ ਪ੍ਰਧਾਨ ਪਾਸਟਰ ਜਸਪਾਲ, ਚੇਅਰਮੈਨ ਪਾਸਟਰ ਅਲੀਆਜਰ, ਮਸੀਹੀ ਸ਼ਕਤੀ ਸੰਗਠਨ ਦੇ ਪ੍ਰਧਾਨ ਪਾਸਟਰ ਗੌਰਵ ਮਸੀਹ ਗਿੱਲ, ਅਤੇ ਸਹਿਯੋਗੀਆਂ ਨੇ ਕਿਹਾ ਕਿ ਬੀਤੇ ਦਿਨੀਂ 1 ਜੂਨ 2026 ਨੂੰ ਜਲੰਧਰ ਦੇ ਬਸਤੀ ਮਿੱਠੂ ਵਿਖੇ ਇੱਕ ਘਰ ਵਿੱਚ ਪ੍ਰਾਰਥਨਾਂ ਸਭਾ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਧਰਮ ਪਰਿਵਰਤਨ ਦੇ ਝੂਠੇ ਇਲਜ਼ਾਮ ਲਗਾਉਂਦਿਆਂ ਬੰਦ ਕਰਵਾਉਣ ਦੀ ਘਟਨਾਂ ਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਜੋ ਹਾਲ ਮਸੀਹ ਭਾਈਚਾਰੇ ਦੇ ਲੋਕਾਂ ਨਾਲ ਮਨੀਪੁਰ, ਛੱਤੀਸਗੜ੍ਹ, ਯੂਪੀ, ਮੱਧਪਰਦੇਸ਼ ਵਿੱਚ ਹੋ ਰਿਹਾ ਹੈ ਓਹ ਅਸੀਂ ਕਦੇ ਵੀ ਪੰਜਾਬ ਵਿੱਚ ਨਹੀਂ ਹੋਣ ਦੇਵਾਂਗੇ। ਲੀਡਰ ਸਹਿਬਾਨਾਂ ਨੇ ਪੁਲਿਸ ਦੀ ਕਾਰਗੁਜਾਰੀ ਉੱਪਰ ਵੀ ਸਵਾਲ ਚੁੱਕੇ ਹਨ ਕਿ ਜਿੰਨ੍ਹਾ ਮਸੀਹ ਭੈਣਾਂ ਨੂੰ ਗੱਡੀ ਦੇ ਪਿੱਛੇ ਬੈਠਾਇਆ ਗਿਆ ਕੀ ਉਹ ਮੁਜ਼ਰਿਮ ਸਨ ? ਜਦ ਕਿ ਹਮਲਾ ਕਰਨ ਵਾਲੇ ਨੂੰ ਕੁਝ ਵੀ ਨਹੀਂ ਕਿਹਾ ਗਿਆ । ਉਲਟਾ ਉਹਨਾਂ ਦੀ ਆਓ-ਭਗਤ ਅਤੇ ਇਜ਼ਤ ਕੀਤੀ ਗਈ। ਪੁਲਿਸ ਦਾ ਫ਼ਰਜ ਬਣਦਾ ਸੀ ਕਿ ਉਹ ਆਪਣੇ ਸੁਰੱਖਿਆ ਦਾਇਰੇ ਹੇਠ ਉਨ੍ਹਾਂ ਨੂੰ ਓਥੋਂ ਕੱਢਕੇ ਕਿਸੇ ਬੰਦ ਗੱਡੀ ਵਿੱਚ ਬੈਠਾ ਕੇ ਲੈਕੇ ਜਾਂਦੇ ਪਰ ਪੁਲਿਸ ਨੇ ਅਜਿਹਾ ਨਹੀਂ ਕੀਤਾ ਸਗੋਂ ਮੌਕੇ ਤੇ ਮੌਜੂਦ ਭੀੜ ਨੇ ਉਨ੍ਹਾਂ ਨੂੰ ਗਾਲਾਂ ਕੱਢੀਆ ਤੇ ਭੈਣਾਂ ਉੱਪਰ ਚਪਲਾ ਮਾਰੀਆ ਜਿਸ ਦੀ ਵੀਡਿਓ ਅੱਗ ਵਾਂਗ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਇਸ ਦੌਰਾਨ ਆਗੂਆਂ ਨੇ ਇਹ ਵੀ ਕਿਹਾ ਕਿ ਚਲਦੀ ਹੋਈ ਪ੍ਰਾਰਥਨਾਂ ਸਭਾ ਨੂੰ ਰੋਕਣ ਨਾਲ ਅਤੇ ਕਮਰੇ ਵਿੱਚ ਜਦੋਂ ਸ਼ਰਾਰਤੀ ਅਨਸਰਾਂ ਵੱਲੋਂ ਧੱਕਾ ਮੁੱਕੀ ਕੀਤੀ ਜਾ ਰਹੀ ਸੀ ਉਸ ਸਮੇਂ ਸਾਡੀ ਪਵਿੱਤਰ ਬਾਈਬਲ ਮੌਜੂਦ ਸੀ ਜਿਸ ਦੀ ਦੋਸ਼ੀਆਂ ਵੱਲੋਂ ਬੇਅਦਬੀ ਕੀਤੀ ਗਈ, ਜਿਸ ਕਾਰਨ ਸਮੁੱਚੇ ਮਸੀਹ ਭਾਈਚਾਰੇ ਦੇ ਲੋਕਾਂ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚੀ ਹੈ।ਲੀਡਰ ਸਹਿਬਾਨਾਂ ਨੇ ਇੱਕੋ ਸੁਰ ਵਿੱਚ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸ਼ਨ ਨੂੰ 72 ਘੰਟੇ ਦਾ ਸਮਾਂ ਦਿੰਦੇ ਹਾਂ ਜੇਕਰ ਇਸ ਦੌਰਾਨ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਸਲਾਖਾ ਪਿੱਛੇ ਨਾ ਸੁੱਟਿਆ ਗਿਆ ਤੇ ਮਜਬੂਰਨ ਮਸੀਹ ਭਾਈਚਾਰੇ ਨੂੰ ਸੜਕਾਂ ਤੇ ਉੱਤਰਨਾ ਪਵੇਗਾ ਫੇਰ ਕਿਸੇ ਵੀ ਅਣਹੋਣੀ ਦਾ ਪ੍ਰਸ਼ਾਸ਼ਨ ਆਪ ਜਿੰਮੇਵਾਰ ਹੋਵੇਗਾ ।ਇਸ ਮੌਕੇ ਪ੍ਰਧਾਨ ਆਰ ਐਮ ਜੌਹਨ, ਪ੍ਰੇਮ ਮਸੀਹ, ਸ਼ਰੀਫ ਮਸੀਹ, ਦੀਪੁ ਸੁਭਾਨਾ, ਪਾਸਟਰ ਰੋਬਰਟ ਮਸੀਹ ਆਦਿ ਅਨੇਕਾਂ ਲੋਕ ਹਾਜ਼ਰ ਸਨ।

Published on: 03 Jun 2026

Editor Info

Pushpinder Kaur
publictimes@gmail.com
+91 84278 93668