Wednesday, 15 July 2026
ਕੈਬਿਨੇਟ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਨੇ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਆਈਡੀ ਕਾਰਡ ਅਤੇ ਵਾਹਨ ਸਟਿੱਕਰ ਕੀਤੇ ਜਾਰੀ

ਕੈਬਿਨੇਟ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਨੇ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਆਈਡੀ ਕਾਰਡ ਅਤੇ ਵਾਹਨ ਸਟਿੱਕਰ ਕੀਤੇ ਜਾਰੀ

ਮੰਤਰੀ ਅਤੇ ਮੇਅਰ ਦਾ ਭਰੋਸਾ: ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾਈ ਜਾਵੇਗੀ DMA ਦੀ ਮੀਟਿੰਗ, ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਹੋਵੇਗਾ ਜਲਦ ਹੱਲ

ਜਲੰਧਰ: ਜਲੰਧਰ ਦੀ ਪ੍ਰਸਿੱਧ ਸੰਸਥਾ ਡਿਜ਼ੀਟਲ ਮੀਡੀਆ ਐਸੋਸੀਏਸ਼ਨ (DMA) ਦੇ ਪ੍ਰਧਾਨ ਅਮਨ ਬੱਗਾ ਦੀ ਅਗਵਾਈ ਹੇਠ 100 ਤੋਂ ਵੱਧ ਪੱਤਰਕਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਿਟ ਹਾਊਸ ਵਿੱਚ ਕਰਵਾਈ ਗਈ।

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਅਤੇ ਜਲੰਧਰ ਦੇ ਮੇਅਰ ਵਨੀਤ ਧੀਰ ਸ਼ਾਮਲ ਹੋਏ। ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਆਗੂ ਸੌਰਵ ਸੇਠ ਅਤੇ ਕੀਮਤੀ ਭਗਤ ਵੀ ਹਾਜ਼ਰ ਰਹੇ। ਮੀਟਿੰਗ ਦਾ ਮੰਚ ਸੰਚਾਲਨ ਐਸੋਸੀਏਸ਼ਨ ਦੇ ਪੈਟਰਨ ਪ੍ਰਦੀਪ ਵਰਮਾ ਅਤੇ ਸਕ੍ਰੀਨਿੰਗ ਕਮੇਟੀ ਦੇ ਮੁਖੀ ਗੁਰਪ੍ਰੀਤ ਸਿੰਘ ਸੰਧੂ ਨੇ ਕੀਤਾ।

ਮੀਟਿੰਗ ਦੌਰਾਨ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਅਜੀਤ ਸਿੰਘ ਬੁਲੰਦ, ਜਨਰਲ ਸਕੱਤਰ ਜਸਵਿੰਦਰ ਸਿੰਘ ਆਜ਼ਾਦ, ਸਲਾਹਕਾਰ ਰਵਿੰਦਰ ਸ਼ਰਮਾ, ਸਲਾਹਕਾਰ ਅਮਿਤ ਕੁਮਾਰ ਗੁਪਤਾ, ਸੀਨੀਅਰ ਉਪ ਪ੍ਰਧਾਨ ਮਹਾਵੀਰ ਸੇਠ ਅਤੇ ਉਪ ਪ੍ਰਧਾਨ ਯੋਗੇਸ਼ ਸੂਰੀ ਨੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਭਰੋਸਾ ਦਿਵਾਇਆ ਕਿ ਪੱਤਰਕਾਰਾਂ ਦੇ ਹੱਕਾਂ ਦੀ ਲੜਾਈ ਵਿੱਚ ਐਸੋਸੀਏਸ਼ਨ ਹਰ ਵੇਲੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ।

ਇਸ ਤੋਂ ਇਲਾਵਾ ਸੀਨੀਅਰ ਉਪ ਪ੍ਰਧਾਨ ਅਮਰਪ੍ਰੀਤ ਸਿੰਘ, ਸੁਮੇਸ਼ ਸ਼ਰਮਾ, ਨੀਤੂ ਕਪੂਰ, ਪੀਆਰਓ ਧਰਮੇਂਦਰ ਸੋੰਧੀ, ਕੈਸ਼ੀਅਰ ਵਰੁਣ ਗੁਪਤਾ, ਸਕੱਤਰ ਮੋਹਿਤ ਸੇਖੜੀ, ਅੰਕਿਤ ਭਾਸਕਰ, ਕੇਵਲ ਕ੍ਰਿਸ਼ਨ, ਉਪ ਪ੍ਰਧਾਨ ਸੰਦੀਪ ਵਰਮਾ, ਕੈਂਟ ਇੰਚਾਰਜ ਹਰਚਰਨ ਸਿੰਘ ਚਾਵਲਾ, ਸੰਯੁਕਤ ਸਕੱਤਰ ਕਰਨਬੀਰ, ਨਿਤਿਨ ਕੌੜਾ, ਯੋਗੇਸ਼ ਕਤਿਆਲ, ਸੁਖਵਿੰਦਰ ਲੱਕੀ, ਰਵਿੰਦਰ ਕਿੱਟੀ, ਜਤਿਨ ਬੱਬਰ, ਸਾਹਿਲ ਅਰੋੜਾ, ਲੀਗਲ ਸੈੱਲ ਤੋਂ ਐਡਵੋਕੇਟ ਹਿਤੇਸ਼ ਸੂਰੀ, ਰਾਕੇਸ਼ ਭਾਸਕਰ ਅਤੇ ਸੰਦੀਪ ਬਾਂਸਲ ਸਮੇਤ ਕਈ ਪੱਤਰਕਾਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਇਸ ਮੌਕੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਨੇ ਡਿਜ਼ੀਟਲ ਮੀਡੀਆ ਐਸੋਸੀਏਸ਼ਨ (ਰਜਿ.) ਦੇ ਮੈਂਬਰਾਂ ਲਈ ਤਿਆਰ ਕੀਤੇ ਮੈਂਬਰਸ਼ਿਪ ਆਈਡੀ ਕਾਰਡ ਅਤੇ ਵਾਹਨ ਸਟਿੱਕਰ ਜਾਰੀ ਕੀਤੇ। ਉਨ੍ਹਾਂ ਪੱਤਰਕਾਰਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ DMA ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਸੀਨੀਅਰ ਪੱਤਰਕਾਰਾਂ ਨੇ ਡਿਜ਼ੀਟਲ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੋਂ ਮੰਤਰੀ ਅਤੇ ਮੇਅਰ ਨੂੰ ਜਾਣੂ ਕਰਵਾਇਆ ਅਤੇ ਇਨ੍ਹਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ।

ਇਸ 'ਤੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਨੇ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਜਲਦ ਹੀ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਪੱਤਰਕਾਰ ਭਾਈਚਾਰੇ ਦੇ ਨਾਲ ਖੜ੍ਹੀ ਰਹੇਗੀ।

ਇਸ ਮੌਕੇ ਜਸਵਿੰਦਰ ਸਿੰਘ ਆਜ਼ਾਦ, ਪ੍ਰਦੀਪ ਵਰਮਾ, ਸੁਮੇਸ਼ ਸ਼ਰਮਾ, ਧਰਮੇਂਦਰ ਸੋੰਧੀ ਅਤੇ ਗੁਰਪ੍ਰੀਤ ਸਿੰਘ ਸੰਧੂ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਮਾਣ-ਸਨਮਾਨ ਅਤੇ ਹੱਕਾਂ ਦੀ ਲੜਾਈ ਨੂੰ ਮਜ਼ਬੂਤ ਬਣਾਉਣ ਲਈ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਨਾਲ ਵੱਧ ਤੋਂ ਵੱਧ ਜੁੜਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਅਜੀਤ ਸਿੰਘ ਬੁਲੰਦ ਦੇ ਯਤਨਾਂ ਸਦਕਾ ਜਲਦ ਹੀ ਡਿਜ਼ੀਟਲ ਮੀਡੀਆ ਨਾਲ ਜੁੜੇ ਸੀਨੀਅਰ ਪੱਤਰਕਾਰਾਂ ਦੀ 11 ਮੈਂਬਰੀ ਕਮੇਟੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪੇਗੀ।

ਇਸ ਸਮਾਗਮ ਵਿੱਚ ਅਜੈ ਮਲਹੋਤਰਾ, ਅਰਸ਼ਦੀਪ ਸਿੰਘ ਕਾਲੜਾ, ਅਨੁਰਾਗ ਕੌਂਡਲ, ਸੰਨੀ, ਪਵਨ ਕੁਮਾਰ, ਦੀਪਕ ਕੁਮਾਰ, ਅਵਤਾਰ ਸਿੰਘ, ਸੁਸ਼ੀਲ ਸ਼ਰਮਾ, ਰੰਜਨ ਕੁਮਾਰ, ਨਰਿੰਦਰ ਕਸ਼ਯਪ, ਜੈਦੀਪ, ਸੋਨੂ, ਅਸ਼ੋਕ ਭਗਤ, ਜੀਵਨ ਭਾਸਕਰ, ਬਸੰਤ, ਰਾਕੇਸ਼ ਚਾਵਲਾ, ਮਨੀਸ਼ ਭੱਟੀ, ਸੰਨੀ ਕੁਮਾਰ, ਸੋੱਡੀ, ਰਾਜਕੁਮਾਰੀ, ਵਿਜੈ ਅਟਵਾਲ, ਜੋਤੀ ਬੱਬਰ, ਸੰਜੀਵ ਵਰਮਾ, ਸੰਜੀਵ ਕਪੂਰ, ਰਾਮਪਾਲ, ਰਜੀਤ ਭਾਸਕਰ, ਵਿਕਰਮ ਵਿਕੀ, ਦਵਿੰਦਰ ਕੁਮਾਰ ਅਤੇ ਰਘੁਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।

Published on: 15 Jul 2026

Editor Info

Pushpinder Kaur
publictimes@gmail.com
+91 84278 93668