ਨਵੀਂ ਦਿੱਲੀ, 26 ਜੁਲਾਈ: ਭਾਰਤ ਦੀ ਨੌਜਵਾਨ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਖੇਡ ਜਗਤ ਵਿੱਚ ਨਵਾਂ ਇਤਿਹਾਸ ਰਚਦਿਆਂ 2026 ਦੀ ਵਰਲਡ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਉਪਲਬਧੀ ਨਾਲ ਉਹ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।
ਕੈਨੇਡਾ ਦੇ ਓਨਟਾਰੀਓ ਵਿੱਚ ਕਰਵਾਏ ਗਏ ਟੂਰਨਾਮੈਂਟ ਵਿੱਚ ਟਾਪ ਸੀਡ ਵਜੋਂ ਉਤਰੀ ਦਿੱਲੀ ਦੀ ਇਸ ਨੌਜਵਾਨ ਖਿਡਾਰਨ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੈਮੀਫਾਈਨਲ ਵਿੱਚ ਉਸ ਨੇ ਮਿਸਰ ਦੀ ਤੀਜੀ/ਚੌਥੀ ਦਰਜਾ ਪ੍ਰਾਪਤ ਖਿਡਾਰਨ ਬਾਰਬ ਸਮੇਹ ਨੂੰ 11-3, 8-11, 11-4 ਅਤੇ 11-6 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾਈ। ਇਸ ਦੇ ਨਾਲ ਹੀ ਉਹ ਸਾਲ 2005 ਵਿੱਚ ਜੋਸ਼ਨਾ ਚਿਨੱਪਾ ਤੋਂ ਬਾਅਦ ਵਰਲਡ ਜੂਨੀਅਰ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣੀ।
ਫਾਈਨਲ ਮੁਕਾਬਲੇ ਵਿੱਚ ਵੀ ਅਨਾਹਤ ਨੇ ਦਬਦਬੇ ਵਾਲਾ ਪ੍ਰਦਰਸ਼ਨ ਕਰਦਿਆਂ ਖਿਤਾਬ ਆਪਣੇ ਨਾਂ ਕੀਤਾ। ਪਿਛਲੇ ਸਾਲ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਉਸ ਨੇ ਇਸ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਤਗ਼ਮਾ ਹਾਸਲ ਕੀਤਾ ਹੈ।
ਅਨਾਹਤ ਦੀ ਇਸ ਇਤਿਹਾਸਕ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਰਾਹੀਂ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਨਾਹਤ ਸਿੰਘ ਨੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਸਕੁਐਸ਼ ਖਿਡਾਰਨ ਬਣੀ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਇਸ ਸਫ਼ਲਤਾ ਨਾਲ ਦੇਸ਼ ਦੇ ਨੌਜਵਾਨਾਂ ਵਿੱਚ ਸਕੁਐਸ਼ ਖੇਡ ਪ੍ਰਤੀ ਦਿਲਚਸਪੀ ਹੋਰ ਵਧੇਗੀ।
ਮੁਕਾਬਲੇ ਦੌਰਾਨ ਵਿਸ਼ਵ ਰੈਂਕਿੰਗ ਵਿੱਚ 20ਵੇਂ ਸਥਾਨ 'ਤੇ ਕਾਬਜ਼ ਅਨਾਹਤ ਸਿੰਘ ਨੇ ਮਿਸਰ ਦੀਆਂ ਮਜ਼ਬੂਤ ਖਿਡਾਰਨਾਂ ਖ਼ਿਲਾਫ਼ ਸ਼ਾਨਦਾਰ ਸੰਯਮ, ਤਕਨੀਕ ਅਤੇ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਉਸ ਦੀ ਇਹ ਜਿੱਤ ਭਾਰਤੀ ਸਕੁਐਸ਼ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਦੇਖੀ ਜਾ ਰਹੀ ਹੈ।
ਖੇਡ ਮਾਹਿਰਾਂ ਅਤੇ ਸਕੁਐਸ਼ ਨਾਲ ਜੁੜੇ ਅਧਿਕਾਰੀਆਂ ਨੇ ਇਸ ਸਫ਼ਲਤਾ ਨੂੰ ਭਾਰਤੀ ਸਕੁਐਸ਼ ਲਈ ਇਤਿਹਾਸਕ ਮੋੜ ਕਰਾਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਨਾਹਤ ਦੀ ਇਹ ਉਪਲਬਧੀ ਦੇਸ਼ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਬਣੇਗੀ ਅਤੇ ਭਾਰਤ ਵਿੱਚ ਸਕੁਐਸ਼ ਖੇਡ ਨੂੰ ਨਵੀਂ ਪਛਾਣ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਖੇਡ ਜਗਤ ਨੂੰ ਉਮੀਦ ਹੈ ਕਿ ਅਨਾਹਤ ਸਿੰਘ ਭਵਿੱਖ ਵਿੱਚ ਸੀਨੀਅਰ ਪੱਧਰ 'ਤੇ ਵੀ ਦੇਸ਼ ਲਈ ਅਜਿਹੀਆਂ ਹੀ ਇਤਿਹਾਸਕ ਸਫ਼ਲਤਾਵਾਂ ਹਾਸਲ ਕਰੇਗੀ।
Embedded post from X
View post on X