ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਆਦਮਪੁਰ ਵੱਲੋਂ ਵੱਖ-ਵੱਖ ਟਰੇਡਾਂ ਵਿੱਚ ਗੈਸਟ ਫੈਕਲਟੀ ਦੀਆਂ ਅਸਾਮੀਆਂ ਨੂੰ ਅਸਥਾਈ ਅਤੇ ਠੇਕੇ ਦੇ ਆਧਾਰ ’ਤੇ ਭਰਨ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਸੱਦੀਆਂ ਗਈਆਂ ਹਨ।
ਆਈ.ਐਮ.ਸੀ. ਉਦਯੋਗਿਕ ਸਿਖਲਾਈ ਸੰਸਥਾ ਆਦਮਪੁਰ ਦੇ ਮੈਂਬਰ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟੋਰੇਟ ਵੱਲੋਂ ਚਲਾਈ ਜਾ ਰਹੀ ਸੀ.ਟੀ.ਐਸ. ਸਕੀਮ ਤਹਿਤ ਸੈਸ਼ਨ 2026-27 ਲਈ ਇਹ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਭਰਤੀ ਸੈਸ਼ਨ ਦੇ ਅੰਤ ਤੱਕ ਜਾਂ ਫਿਰ ਰੈਗੂਲਰ ਇੰਸਟਰਕਟਰ ਦੀ ਤਾਇਨਾਤੀ ਹੋਣ ਤੱਕ ਹੀ ਵੈਧ ਰਹੇਗੀ।
ਉਨ੍ਹਾਂ ਅਨੁਸਾਰ ਪਲੰਬਰ, ਮਸ਼ੀਨਿਸਟ, ਰੈਫ੍ਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਅਤੇ ਸਵਿੰਗ ਟੈਕਨਾਲੋਜੀ ਟਰੇਡ ਲਈ ਇੱਕ-ਇੱਕ ਗੈਸਟ ਫੈਕਲਟੀ ਦੀ ਲੋੜ ਹੈ, ਜਦਕਿ ਮਕੈਨਿਕ ਡੀਜ਼ਲ ਅਤੇ ਮਕੈਨਿਕ ਇਲੈਕਟ੍ਰਿਕਲ ਵਹੀਕਲ ਟਰੇਡਾਂ ਲਈ ਦੋ-ਦੋ ਅਸਾਮੀਆਂ ਰੱਖੀਆਂ ਗਈਆਂ ਹਨ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਮਿਹਨਤਾਨਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਿੱਦਿਅਕ ਯੋਗਤਾ ਅਤੇ ਸਬੰਧਿਤ ਸਿਲੇਬਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਵਿਭਾਗ ਦੀ ਵੈੱਬਸਾਈਟ https://dgt.gov.in/cits-courses ’ਤੇ ਉਪਲਬਧ ਹੈ। ਇੱਛੁਕ ਅਤੇ ਯੋਗ ਉਮੀਦਵਾਰ 19 ਜੂਨ 2026 ਸ਼ਾਮ 5 ਵਜੇ ਤੱਕ ਆਪਣੇ ਦਸਤਾਵੇਜ਼ ਸੰਸਥਾ ਦੀ ਈ-ਮੇਲ itiadmpur@punjab.gov.in ’ਤੇ ਭੇਜ ਸਕਦੇ ਹਨ ਜਾਂ ਰਜਿਸਟਰਡ ਡਾਕ ਰਾਹੀਂ ਵੀ ਜਮ੍ਹਾਂ ਕਰਵਾ ਸਕਦੇ ਹਨ।
ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਮੀਦਵਾਰ ਆਪਣੇ ਅਸਲ ਵਿੱਦਿਅਕ ਅਤੇ ਤਕਨੀਕੀ ਦਸਤਾਵੇਜ਼ਾਂ, ਸਬੰਧਿਤ ਅਥਾਰਟੀ ਤੋਂ ਤਸਦੀਕਸ਼ੁਦਾ ਤਜ਼ਰਬਾ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਸਮੇਤ 23 ਜੂਨ 2026 ਨੂੰ ਸਵੇਰੇ 11 ਵਜੇ ਇੰਟਰਵਿਊ ਲਈ ਸੰਸਥਾ ਦੇ ਦਫ਼ਤਰ ਵਿੱਚ ਹਾਜ਼ਰ ਹੋਣ।
ਮੈਂਬਰ ਸਕੱਤਰ ਨੇ ਸਪੱਸ਼ਟ ਕੀਤਾ ਕਿ ਅਸਾਮੀਆਂ ਦੀ ਗਿਣਤੀ ਵਿੱਚ ਲੋੜ ਅਨੁਸਾਰ ਵਾਧਾ ਜਾਂ ਕਮੀ ਕਰਨ, ਇਸ਼ਤਿਹਾਰ ਨੂੰ ਰੱਦ ਕਰਨ ਜਾਂ ਹੋਰ ਕੋਈ ਵੀ ਪ੍ਰਸ਼ਾਸਨਿਕ ਫ਼ੈਸਲਾ ਲੈਣ ਦੇ ਸਾਰੇ ਅਧਿਕਾਰ ਆਈ.ਐਮ.ਸੀ. ਆਈ.ਟੀ.ਆਈ. ਆਦਮਪੁਰ ਕੋਲ ਰਾਖਵੇਂ ਰਹਿਣਗੇ।