*ਭਾਜਪਾ ਪੰਜਾਬ ਬਲਾਕ ਕਮੇਟੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਆਪਣੇ ਚੋਣ ਨਿਸ਼ਾਨ ‘ਤੇ ਲੜੇਗੀ*
*ਆਗਾਮੀ ਬਲਾਕ ਕਮੇਟੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ—ਭਾਜਪਾ ਉਤਰੇਗੀ ਆਪਣੇ ਚੋਣ ਨਿਸ਼ਾਨ ‘ਤੇ*
*ਜਲੰਧਰ, 17 ਨਵੰਬਰ*
ਆਗਾਮੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਕਮੇਟੀ ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਆਪਣੇ ਚੋਣ ਨਿਸ਼ਾਨ ‘ਤੇ ਜ਼ੋਰ-ਸ਼ੋਰ ਨਾਲ ਲੜੇਗੀ। ਇਹ ਫ਼ੈਸਲਾ ਅੱਜ ਭਾਜਪਾ ਪੰਜਾਬ ਪ੍ਰਦੇਸ਼ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਵਿੱਚ ਹੋਈ ਬੈਠਕ ਵਿੱਚ ਲਿਆ ਗਿਆ, ਜਿਸ ਵਿੱਚ ਪ੍ਰਦੇਸ਼ ਕੋਰ ਕਮੇਟੀ, ਪ੍ਰਦੇਸ਼ ਪਦਾਧਿਕਾਰੀ, ਜ਼ਿਲ੍ਹਾ ਪ੍ਰਭਾਰੀ ਅਤੇ ਸਹ ਪ੍ਰਭਾਰੀ, ਜ਼ਿਲ੍ਹਾ ਪ੍ਰਧਾਨ, ਵਿਧਾਇਕ ਅਤੇ ਪੂਰਵ ਵਿਧਾਇਕ, ਸੰਸਦ ਮੈਂਬਰ ਅਤੇ ਪੂਰਵ ਸੰਸਦ ਮੈਂਬਰ, ਅਤੇ 2024 ਦੀ ਲੋਕ ਸਭਾ ਚੋਣ ਲੜੇ ਹੋਏ ਉਮੀਦਵਾਰ ਮੌਜੂਦ ਸਨ।
ਭਾਜਪਾ ਦੇ ਕੌਮੀ ਮਹਾਮੰਤਰੀ ਤਰੁਣ ਚੂਘ, ਪਾਰਲੀਆਮੈਂਟਰੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਸੰਗਠਨ ਮਹਾਮੰਤਰੀ ਮੰਥਰੀ ਸ੍ਰੀਨਿਵਾਸ ਸੁੱਲੂ, ਪੂਰਵ ਪ੍ਰਦੇਸ਼ ਅਧਿਆਕਸ਼ ਅਤੇ ਪੂਰਵ ਵਿਧਾਇਕ ਦਲ ਨੇਤਾ ਮਨੋਰੰਜਨ ਕਾਲੀਆ, ਪੂਰਵ ਪ੍ਰਦੇਸ਼ ਅਧਿਆਕਸ਼ ਅਤੇ ਪੂਰਵ ਕੇਂਦਰੀ ਮੰਤਰੀ ਵਿਜੇ ਸੰਪਲਾ, ਪੂਰਵ ਪ੍ਰਦੇਸ਼ ਅਧਿਆਕਸ਼ ਅਤੇ ਪੂਰਵ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਸ਼ਵੇਤ ਮਲਿਕ, ਪੂਰਵ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੋਰ ਕਮੇਟੀ ਮੈਂਬਰ ਮਨਪ੍ਰੀਤ ਬਾਦਲ, ਕੇਵਲ ਢਿੱਲੋਂ, ਐੱਸ. ਐੱਸ. ਵਿਰਕ, ਤੀਖ਼ਣ ਸੂਦ, ਅਵਿਨਾਸ਼ ਚੰਦਰ, ਜੀਵਨ ਗੁਪਤਾ ਨੇ ਹਿੱਸਾ ਲਿਆ।
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਜਪਾ ਪੰਜਾਬ ਵੱਲੋਂ ਰੱਖੇ ਗਏ ਧਾਰਮਿਕ ਪ੍ਰੋਗਰਾਮਾਂ ਦੇ ਸਫਲ ਆਯੋਜਨ ‘ਤੇ ਵਿਚਾਰ-ਵਟਾਂਦਰਾ ਹੋਇਆ। ਖ਼ਾਸਕਰ 19 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਕੀਰਤਨ ਦਰਬਾਰ, ਜਿਸ ਵਿੱਚ ਪ੍ਰਸਿੱਧ ਰਾਗੀ ਜੱਥੇ ਗੁਰਬਾਣੀ ਕੀਰਤਨ ਰਾਹੀਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਉਪਦੇਸ਼ਾਂ ਅਤੇ ਬਲਿਦਾਨ ਨੂੰ ਯਾਦ ਕਰਨਗੇ। 30 ਨਵੰਬਰ ਤੱਕ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰ ਦਾ ਕੀਰਤਨ ਦਰਬਾਰ ਆਯੋਜਿਤ ਕੀਤਾ ਜਾਵੇਗਾ। ਇਸ ਦੇ ਨਾਲ ਨਾਲ 24 ਨਵੰਬਰ ਨੂੰ ਪਾਰਟੀ ਦੇ 628 ਮੰਡਲਾਂ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਵਿੱਚ ਹਜ਼ਾਰਾਂ ਸ਼ਰਧਾਲੂ ਅਤੇ ਕਾਰਕੁਨ ਹਿੱਸਾ ਲੈਣਗੇ, ਇਸ ਦੀ ਯੋਜਨਾ ਬਣਾਈ ਗਈ।
ਬੈਠਕ ਵਿੱਚ ਆਗਾਮੀ ਪ੍ਰੋਗਰਾਮਾਂ, ਜਿਵੇਂ ਕਿ ਆਤਮਨਿਰਭਰ ਭਾਰਤ ਅਭਿਆਨ, ਸਰਦਾਰ ਵੱਲਭਭਾਈ ਪਟੇਲ ਦੀ 150ਵੀ ਜਯੰਤੀ ਦੇ ਉਪਲੱਖ ਵਿੱਚ ਅਭਿਆਨ, ਵੰਦਿਮਾਤਰਮ ਦੇ 150 ਸਾਲ ਪੂਰੇ ਹੋਣ ਦੇ ਉਪਲੱਖ ਵਿੱਚ ਅਭਿਆਨ ਆਦਿ ਦੇ ਸਫਲ ਆਯੋਜਨ ਲਈ ਵੀ ਵਿਚਾਰ-ਚਰਚਾ ਕੀਤੀ ਗਈ।

