Latest news
ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ‘ਤੇ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਰੈਜ਼ਿਡੈਂਸ ਪਾਰਕ ਦਾ ਨਾਂਕਰਨ, ਵ... ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਪਿਛਲੇ 100 ਸਾਲਾਂ ਵਿੱਚ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ... पूर्व संसदीय सचिव कृष्ण देव भंडारी के अथक प्रयासों से पटाखा व्यापारियों की समस्या का हुआ समाधान ਮੁਸਲਿਮ ਭਾਈਚਾਰੇ ਦੀ ਨਾਰਾਜ਼ਗੀ 'ਤੇ ਅਕਾਲੀ ਦਲ ਸਰਗਰਮ, ਹਾਫਿਜ਼ ਤਹਿਸੀਨ ਅਹਿਮਦ ਅਤੇ ਐਡਵੋਕੇਟ ਨਈਮ ਖਾਨ ਦੀ ਬੰਦ ਕਮਰੇ ਵ... ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਭਾਈ ਸੰਦੀਪ ਸਿੰਘ ਨੂੰ ਟਾਰਗੇਟ ਕੀਤਾ ਗਿਆ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਭਾਈ ਸੰਦੀਪ ਸਿੰਘ ਨੂੰ ਟਾਰਗੇਟ ਕੀਤਾ ਗਿਆ सैकड़ों भाजपा समर्थकों ने पुलिस धक्केशाही के खिलाफ विशाल धरना लगाया ਕਿਸਾਨਾਂ ਨੂੰ ਪ੍ਰਤੀ ਏਕੜ 80 ਹਜਾਰ ਰੁਪਏ ਦਾ ਮੁਆਵਜ਼ਾ ਮ੍ਰਿਤਕਾਂ ਦੇ ਪਰਿਵਾਰ ਨੂੰ 25-25 ਲੱਖ ਦਿੱਤੇ ਜਾਣ बाढ़ पीड़ितों के लिए केंद्र सरकार द्वारा भेजे गए 12000 करोड रुपए के आप सरकार के घोटाले के खिलाफ भाजप... ਸ. ਸੁਖਬੀਰ ਸਿੰਘ ਬਾਦਲ ਦੀ ਫੇਰੀ ਨੇ ਦਰਿਆ ਸੱਤਲੁਜ ਦੇ ਬੰਨ੍ਹ ਤੇ ਸੇਵਾ ਕਰ ਰਹੇ ਨੌਜਵਾਨਾਂ ਵਿੱਚ ਜੋਸ਼ ਭਰਿਆ: ਬਲਦੇਵ ਸਿ...

ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਭਾਈ ਸੰਦੀਪ ਸਿੰਘ ਨੂੰ ਟਾਰਗੇਟ ਕੀਤਾ ਗਿਆ

ਭਾਈ ਸੰਦੀਪ ਸਿੰਘ ਤੇ ਢਾਹਿਆ ਗਿਆ ਅਣ ਮਨੁੱਖੀ ਤਸ਼ੱਦਦ ਸਿੱਖ ਸੰਗਤ ਬਰਦਾਸ਼ਤ ਨਹੀਂ ਕਰੇਗੀ – ਗਿਆਨੀ ਹਰਪ੍ਰੀਤ ਸਿੰਘ

 

ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਭਾਈ ਸੰਦੀਪ ਸਿੰਘ ਨੂੰ ਟਾਰਗੇਟ ਕੀਤਾ ਗਿਆ

 

ਚੰਡੀਗੜ੍ਹ () ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਸੰਦੀਪ ਸਿੰਘ ਉਪਰ ਹੋਈ ਅਣ ਮਨੁੱਖੀ ਤਸ਼ੱਦਦ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਇਸ ਨੂੰ ਕਦੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਨੂੰ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਟਾਰਗੇਟ ਕੀਤਾ ਗਿਆ ਹੈ। ਓਹਨਾ ਕਿਹਾ ਕਿ ਭਾਈ ਸੰਦੀਪ ਸਿੰਘ ਪਿਛਲੇ ਤਿੰਨ ਸਾਲ ਦੇ ਲਗਭਗ ਜੇਲ੍ਹ ਵਿੱਚ ਬੰਦ ਹੈ, ਇਸ ਵਕਫੇ ਦੌਰਾਨ ਭਾਈ ਸੰਦੀਪ ਸਿੰਘ ਦਾ ਰਿਕਾਰਡ ਬੇਹੱਦ ਵਧੀਆ ਰਿਹਾ ਹੈ, ਇਸ ਰਿਕਾਰਡ ਦੇ ਅਧਾਰ ਤੇ ਹੀ ਭਾਈ ਸੰਦੀਪ ਸਿੰਘ ਦੀ ਜਮਾਨਤ ਤੈਅ ਸੀ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਜੇਲ੍ਹ ਪ੍ਰਸ਼ਾਸਨ ਵਲੋ ਭਾਈ ਸੰਦੀਪ ਸਿੰਘ ਮਾਮਲੇ ਵਿੱਚ ਸਾਜਿਸ਼ ਨੂੰ ਪੂਰਾ ਕਰਨ ਦੀ ਵਿਉਂਤਬੰਦੀ ਹੇਠ ਜਾਣ ਬੁੱਝ ਕੇ, ਐਨਕਾਉਂਟਰ ਕਰਨ ਵਾਲੇ ਸਾਬਕਾ ਪੁਲਿਸ ਅਫ਼ਸਰਾਂ ਨੂੰ ਭਾਈ ਸੰਦੀਪ ਸਿੰਘ ਦੀ ਬੈਰਕ ਵਿੱਚ ਰੱਖਿਆ। ਬੈਰਕ ਵਿੱਚ ਹੋਏ ਝਗੜੇ ਦੀ ਜ਼ੁਡੀਸ਼ੀਅਲ ਜਾਂਚ ਕਰਵਾਉਣ ਤੋਂ ਇਨਕਾਰੀ ਹੋ ਚੁੱਕੇ ਜੇਲ੍ਹ ਪ੍ਰਸ਼ਾਸਨ ਨੇ ਕਈ ਘੰਟੇ ਤੱਕ ਭਾਈ ਸੰਦੀਪ ਸਿੰਘ ਉਪਰ ਅਣ ਮਨੁੱਖੀ ਤਸ਼ੱਦਦ ਢਾਹਿਆ।

 

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੇਲ੍ਹ ਪ੍ਰਸ਼ਾਸਨ ਨੇ ਅਦਾਲਤੀ ਹੁਕਮਾਂ ਦੀ ਵੀ ਪ੍ਰਵਾਹ ਨਹੀ ਕੀਤੀ। ਜੇਲ੍ਹ ਪ੍ਰਸ਼ਾਸਨ ਨੂੰ ਸਖ਼ਤ ਹੁਕਮ ਹੋਏ ਸਨ, ਤੁਰੰਤ ਭਾਈ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ, ਪਰ ਅਦਾਲਤ ਦੇ ਹੁਕਮਾਂ ਦੇ ਉਲਟ ਭਾਈ ਸੰਦੀਪ ਸਿੰਘ ਨੂੰ ਸੰਗਰੂਰ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ।

 

ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਸੰਦੀਪ ਸਿੰਘ ਮਾਮਲੇ ਵਿੱਚ ਜ਼ੁਡੀਸ਼ੀਅਲ ਜਾਂਚ ਮੰਗ ਕਰਦਿਆਂ ਕਿਹਾ ਕਿ, ਭਾਈ ਸੰਦੀਪ ਸਿੰਘ ਨੂੰ ਜਿੱਥੇ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾਵੇ ਉਥੇ ਹੀ ਭਾਈ ਸੰਦੀਪ ਸਿੰਘ ਦੇ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਮਿਲੇ। ਓਹਨਾ ਜੇਲ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ,ਅਜਿਹਾ ਵਤੀਰਾ ਬਰਦਾਸ਼ਤ ਨਹੀਂ ਹੋਵੇਗਾ, ਜੇਕਰ ਭਾਈ ਸੰਦੀਪ ਸਿੰਘ ਨਾਲ ਕੋਈ ਅਣ ਸੁਖਾਵੀਂ ਘਟਨਾ ਵਾਪਰੀ ਤਾਂ ਇਸ ਲਈ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਓਹਨਾ ਕਿਹਾ ਕਿ ਪਾਰਟੀ ਹਮੇਸ਼ਾ ਮਨੁੱਖੀ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਲੜਦੀ ਰਹੀ ਹੈ ਤੇ ਜਿਥੋਂ ਤੱਕ ਵੀ ਲੜਾਈ ਲੜਨੀ ਪਈ ਲੜਾਗੇ।

 

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਦਿਨ ਵੀ ਪਟਿਆਲਾ ਜੇਲ ਦੇ ਬਾਹਰ ਪਾਰਟੀ ਦੇ ਸੀਨੀਅਰ ਆਗੂ ਐਸਜੀਪੀਸੀ ਮੈਬਰ ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸਜੀਪੀਸੀ, ਜਥੇਦਾਰ ਸੁਖਵਿੰਦਰ ਸਿੰਘ ਰਾਜਲਾ, ਜਥੇਦਾਰ ਭੁਪਿੰਦਰ ਸਿੰਘ ਸ਼ੇਖੂਪੁਰ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Scroll to Top