Latest news
ਨਿਤਿਨ ਨਵੀਨ ਦਾ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਨ ਨਾਲ ਦੇਸ਼ ਭਰ ਦੇ ਨੌਜਵਾਨਾਂ ਚ ਭਾਰੀ ਉਤਸ਼ਾਹ : ਰਾਜੇਸ਼ ਬ... ਨਸ਼ਿਆਂ ਖ਼ਿਲਾਫ਼ ਜਲੰਧਰ ਦਿਹਾਤੀ ਪੁਲਿਸ ਦਾ ਸਖ਼ਤ ਐਕਸ਼ਨ — ਜ਼ਿਲ੍ਹੇ ਭਰ ਵਿੱਚ CASO ਆਪਰੇਸ਼ਨ ਪੰਜਾਬ ਪ੍ਰੈੱਸ ਕਲੱਬ ਦੇ ਵਿਹੜੇ ਅੱਜ ਨਵੀਂ ਚੁਣੀ ਟੀਮ ਦਾ ਕਲੱਬ ਦੇ ਜਨਰਲ ਮੈਨੇਜ਼ਰ ਵੱਲੋਂ ਹੋਇਆ ਰਸਮੀ ਸਵਾਗਤ ਭਾਜਪਾ ਪੰਜਾਬ ਬਲਾਕ ਕਮੇਟੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਆਪਣੇ ਚੋਣ ਨਿਸ਼ਾਨ ‘ਤੇ ਲੜੇਗੀ ਤਰਨਤਾਰਨ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੱਕ ਸਪੱਸ਼ਟ ਸੰਕ... बिहार फतेह पर जालंधर भाजपा शहरी ने पटाके फोड़ लड्डू और जलेबियां बांट जश्न मनाया ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ‘ਤੇ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਰੈਜ਼ਿਡੈਂਸ ਪਾਰਕ ਦਾ ਨਾਂਕਰਨ, ਵ... ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਪਿਛਲੇ 100 ਸਾਲਾਂ ਵਿੱਚ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ... पूर्व संसदीय सचिव कृष्ण देव भंडारी के अथक प्रयासों से पटाखा व्यापारियों की समस्या का हुआ समाधान ਮੁਸਲਿਮ ਭਾਈਚਾਰੇ ਦੀ ਨਾਰਾਜ਼ਗੀ 'ਤੇ ਅਕਾਲੀ ਦਲ ਸਰਗਰਮ, ਹਾਫਿਜ਼ ਤਹਿਸੀਨ ਅਹਿਮਦ ਅਤੇ ਐਡਵੋਕੇਟ ਨਈਮ ਖਾਨ ਦੀ ਬੰਦ ਕਮਰੇ ਵ...

ਪੰਜਾਬ ਪ੍ਰੈੱਸ ਕਲੱਬ ਦੇ ਵਿਹੜੇ ਅੱਜ ਨਵੀਂ ਚੁਣੀ ਟੀਮ ਦਾ ਕਲੱਬ ਦੇ ਜਨਰਲ ਮੈਨੇਜ਼ਰ ਵੱਲੋਂ ਹੋਇਆ ਰਸਮੀ ਸਵਾਗਤ

 

*ਪੰਜਾਬ ਪ੍ਰੈੱਸ ਕਲੱਬ ਦੇ ਵਿਹੜੇ ਅੱਜ ਨਵੀਂ ਚੁਣੀ ਟੀਮ ਦਾ ਕਲੱਬ ਦੇ ਜਨਰਲ ਮੈਨੇਜ਼ਰ ਵੱਲੋਂ ਹੋਇਆ ਰਸਮੀ ਸਵਾਗਤ*

*ਪਹਿਲੀ ਟੀਮ ਦੇ ਕੰਮਾਂ ਦੀ ਹੋਈ ਸ਼ਲਾਘਾ*

ਜਲੰਧਰ, 20 ਦਸੰਬਰ(),

ਪ੍ਰੈੱਸ ਕਲੱਬ ਦੀਆਂ ਮਿਤੀ 15 ਦਸੰਬਰ ਨੂੰ ਹੋਈਆਂ ਚੋਣਾਂ ਵਿੱਚ ਨਵੀਂ ਚੁਣੀ ਗਵਰਨਿੰਗ ਕੌਂਸਿਲ ਅੱਜ ਪਹਿਲੀ ਮੀਟਿੰਗ ਲਈ ਇਕੱਤਰ ਹੋਈ। ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਅਤੇ ਸਮੁੱਚੀ ਟੀਮ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਰਸਮੀ ਤੌਰ ਤੇ ਸਵਾਗਤ ਕੀਤਾ। ਜਿਕਰਯੋਗ ਹੈ ਕਿ ਜਤਿੰਦਰ ਪਾਲ ਸਿੰਘ ਪਿਛਲੇ ਤਕਰੀਬਨ ਵੀਹ ਸਾਲਾਂ ਤੋਂ ਲਗਾਤਾਰ ਕਲੱਬ ਵਿੱਚ ਆਪਣੀਆਂ ਸੇਵਾਵਾਂ ਦਿੰਦਿਆ ਮੀਡੀਆ ਜਗਤ ਤੋਂ ਇਲਾਵਾ ਸਿਆਸੀ, ਧਾਰਮਿਕ ਅਤੇ ਸਮਾਜਿਕ ਹਸਤੀਆਂ ਨਾਲ ਇੱਕ ਸੁਚਾਰੂ ਰਾਬਤਾ ਕਾਇਮ ਰੱਖਦਿਆਂ ਸੰਸਥਾ ਲਈ ਸਮਰਪਿਤ ਹਨ। ਅੱਜ ਉਨ੍ਹਾਂ ਨੇ ਨਵੀਂ ਚੁਣੀ ਟੀਮ ਨਾਲ ਕਲੱਬ ਦਾ ਦੌਰਾ ਕਰਦਿਆਂ ਕਲੱਬ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਸ਼ਲਾਘਾਯੋਗ ਕਾਰਜਾਂ ਤੇ ਰੌਸ਼ਨੀ ਪਾਉਂਦਿਆਂ ਅੱਗੇ ਫ਼ੌਰੀ ਤੌਰ ਤੇ ਲੋੜੀਦੇ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਉੱਤੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਵੱਲੋਂ ਖਾਸ ਉਤਸ਼ਾਹ ਦਿਖਾਉਂਦਿਆਂ ਇਨ੍ਹਾਂ ਕਾਰਜਾਂ ਨੂੰ ਜਲਦ ਨੇਪਰੇ ਚੜ੍ਹਾਉਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ, ਕਲੱਬ ਦੇ ਚਹੁਪੱਖੀ ਵਿਕਾਸ ਲਈ ਤਤਪਰ ਰਹਿਣ ਅਤੇ ਮੀਡੀਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਜਲਦ ਹੀ ਸ਼ੁਰੂ ਕੀਤੇ ਜਾਣਗੇ। ਇਸ ਦੌਰਾਨ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸੱਕਤਰ ਪੁਨੀਤ ਸਹਿਗਲ, ਖਜ਼ਾਨਚੀ ਸ਼ਿਵ ਕੁਮਾਰ ਸ਼ਰਮਾ, ਸਕੱਤਰ ਰਾਜੇਸ਼ ਸ਼ਰਮਾ ਯੋਗੀ, ਸੰਯੁਕਤ-ਸੱਕਤਰ ਸੁਕਰਾਂਤ ਸਫ਼ਰੀ ਅਤੇ ਜਨਰਲ ਮੈਨੇਜ਼ਰ ਜਤਿੰਦਰ ਪਾਲ ਸਿੰਘ ਹਾਜ਼ਰ ਸਨ।

 

ਫੋਟੋ ਕੈਪਸ਼ਨ: ਪੰਜਾਬ ਪ੍ਰੈੱਸ ਕਲੱਬ ਦੇ ਨਵੇਂ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕਰਦੇ ਹੋਏ ਕਲੱਬ ਦੇ ਜਨਰਲ ਮੈਨੇਜ਼ਰ ਜਤਿੰਦਰ ਪਾਲ ਸਿੰਘ, ਨਾਲ ਹਨ ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ(ਖੱਬੇ), ਜਨਰਲ ਸੱਕਤਰ ਪੁਨੀਤ ਸਹਿਗਲ, ਸਕੱਤਰ ਰਾਜੇਸ਼ ਸ਼ਰਮਾ ਯੋਗੀ ਅਤੇ ਸੰਯੁਕਤ ਸੱਕਤਰ ਸੁਕਰਾਂਤ ਸਫ਼ਰੀ।

Scroll to Top