ਨਿਤਿਨ ਨਵੀਨ ਦਾ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਨ ਨਾਲ ਦੇਸ਼ ਭਰ ਦੇ ਨੌਜਵਾਨਾਂ ਚ ਭਾਰੀ ਉਤਸ਼ਾਹ : ਰਾਜੇਸ਼ ਬਾਘਾ 
ਜਲੰਧਰ, 17 ਦਸੰਬਰ ( ): ਨਿਤਿਨ ਨਵੀਨ ਦਾ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਨ ਨਾਲ ਦੇਸ਼ ਭਰ ਦੇ ਨੌਜਵਾਨਾਂ ਚ ਭਾਰੀ ਉਤਸ਼ਾਹ ਉਨ੍ਹਾਂ ਦੀ ਕਾਬਲੀਅਤ ਅਤੇ ਨਿਤਿਨ ਨਵੀਨ ਦਾ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਨਾ ਉਨ੍ਹਾਂ ਦੀ ਕਾਬਲੀਅਤ, ਇਮਾਨਦਾਰੀ ਅਤੇ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਭਾਜਪਾ ਯੁਵਾ ਮੋਰਚਾ ਤੋਂ ਸ਼ੁਰੂ ਹੋ ਕੇ ਬਿਹਾਰ ਸਰਕਾਰ ਵਿੱਚ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਪ੍ਰਧਾਨ ਬਣਨ ਤਕ ਦਾ ਸਫ਼ਰ ਇਸੇ ਕਾਰਣ ਤਹਿ ਕੀਤਾ। ਇਹ ਗੱਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਰਾਜੇਸ਼ ਬਾਘਾ ਨੇ ਸ੍ਰੀ ਨਿਤਿਨ ਨਵੀਨ ਦੇ ਭਾਜਪਾ ਦੇ ਨਵੇਂ ਕਾਰਜਕਾਰੀ ਪ੍ਰਧਾਨ ਬਣਨ ‘ਤੇ ਵਧਾਈ ਦਿੰਦੇ ਹੋਏ ਅਪਣਾ ਪ੍ਰਤੀਕਰਮ ਦਿਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਆਸ ਕੀਤੀ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਦੇਸ਼ ਅਤੇ ਜਨਤਾ ਦੀ ਭਲਾਈ ਲਈ ਉਨ੍ਹਾਂ ਦੇ ਫੈਸਲੇ ਦੂਰਦਰਸ਼ੀ ਅਤੇ ਲੋਕਹਿੱਤੀ ਸਾਬਤ ਹੋਣਗੇ। ਉਨ੍ਹਾਂ ਅਰਦਾਸ ਕੀਤੀ ਕਿ ਪ੍ਰਭੂ ਉਨ੍ਹਾਂ ਨੂੰ ਚੰਗੀ ਸਿਹਤ, ਤਾਕਤ ਤੇ ਬੁੱਧੀ ਬਖ਼ਸ਼ਣ ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਸਕਣ ਸ੍ਰੀ ਬਾਘਾ ਨੇ ਉਨ੍ਹਾਂ ਦੇ ਸਫਲ, ਯਾਦਗਾਰ ਤੇ ਇਤਿਹਾਸਕ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

