Latest news
ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ‘ਤੇ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਰੈਜ਼ਿਡੈਂਸ ਪਾਰਕ ਦਾ ਨਾਂਕਰਨ, ਵ... ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਪਿਛਲੇ 100 ਸਾਲਾਂ ਵਿੱਚ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ... पूर्व संसदीय सचिव कृष्ण देव भंडारी के अथक प्रयासों से पटाखा व्यापारियों की समस्या का हुआ समाधान ਮੁਸਲਿਮ ਭਾਈਚਾਰੇ ਦੀ ਨਾਰਾਜ਼ਗੀ 'ਤੇ ਅਕਾਲੀ ਦਲ ਸਰਗਰਮ, ਹਾਫਿਜ਼ ਤਹਿਸੀਨ ਅਹਿਮਦ ਅਤੇ ਐਡਵੋਕੇਟ ਨਈਮ ਖਾਨ ਦੀ ਬੰਦ ਕਮਰੇ ਵ... ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਭਾਈ ਸੰਦੀਪ ਸਿੰਘ ਨੂੰ ਟਾਰਗੇਟ ਕੀਤਾ ਗਿਆ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਭਾਈ ਸੰਦੀਪ ਸਿੰਘ ਨੂੰ ਟਾਰਗੇਟ ਕੀਤਾ ਗਿਆ सैकड़ों भाजपा समर्थकों ने पुलिस धक्केशाही के खिलाफ विशाल धरना लगाया ਕਿਸਾਨਾਂ ਨੂੰ ਪ੍ਰਤੀ ਏਕੜ 80 ਹਜਾਰ ਰੁਪਏ ਦਾ ਮੁਆਵਜ਼ਾ ਮ੍ਰਿਤਕਾਂ ਦੇ ਪਰਿਵਾਰ ਨੂੰ 25-25 ਲੱਖ ਦਿੱਤੇ ਜਾਣ बाढ़ पीड़ितों के लिए केंद्र सरकार द्वारा भेजे गए 12000 करोड रुपए के आप सरकार के घोटाले के खिलाफ भाजप... ਸ. ਸੁਖਬੀਰ ਸਿੰਘ ਬਾਦਲ ਦੀ ਫੇਰੀ ਨੇ ਦਰਿਆ ਸੱਤਲੁਜ ਦੇ ਬੰਨ੍ਹ ਤੇ ਸੇਵਾ ਕਰ ਰਹੇ ਨੌਜਵਾਨਾਂ ਵਿੱਚ ਜੋਸ਼ ਭਰਿਆ: ਬਲਦੇਵ ਸਿ...

ਕੀ ਇਹੀ ਹੈ ਕੇਜਰੀਵਾਲ ਅਤੇ ਭਗਵੰਤ ਮਾਨ ਦਾ “ਬਦਲਾਅ”? ਜਿੱਥੇ ਆਕਸੀਜਨ ਦੇ ਬਿਨਾਂ ਲੋਕ ਮਰਦੇ ਹਨ – ਭਾਜਪਾ 

ਜਲੰਧਰ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਆਕਸੀਜਨ ਸਪਲਾਈ ਰੁਕਣ ਕਾਰਨ 3 ਮਰੀਜ਼ਾਂ ਦੀ ਮੌਤ — ਭਗਵੰਤ ਮਾਨ ਸਰਕਾਰ ਜ਼ਿੰਮੇਵਾਰ

 

ਕੀ ਇਹੀ ਹੈ ਕੇਜਰੀਵਾਲ ਅਤੇ ਭਗਵੰਤ ਮਾਨ ਦਾ “ਬਦਲਾਅ”? ਜਿੱਥੇ ਆਕਸੀਜਨ ਦੇ ਬਿਨਾਂ ਲੋਕ ਮਰਦੇ ਹਨ – ਭਾਜਪਾ

 

ਜਲੰਧਰ, ਜੁਲਾਈ 28

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਰੁਕਣ ਕਾਰਨ ਤਿੰਨ ਮਰੀਜ਼ਾਂ ਦੀ ਹੋਈ ਮੌਤ ‘ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।

 

ਇਸ ਮਾਮਲੇ ਤੇ ਸਖ਼ਤ ਨਿਖੇਧੀ ਕਰਦੇ ਹੋਏ ਰਾਕੇਸ਼ ਨੇ ਕਿਹਾ ਹੈ ਕਿ ਇਹ ਘਟਨਾ ਸਿਰਫ਼ ਤਕਨੀਕੀ ਗਲਤੀ ਨਹੀਂ, ਸਗੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਬੇਹੱਦ ਲਾਪਰਵਾਹੀ ਅਤੇ ਨਾਕਾਮੀ ਦਾ ਜਿਉਂਦਾ ਜਾਗਦਾ ਸਬੂਤ ਹੈ।

 

 

ਇੱਕ ਪਾਸੇ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਉਹ ਸਿਹਤ ਕ੍ਰਾਂਤੀ ਲਿਆ ਰਹੀ ਹੈ, ਪਰ ਦੂਜੇ ਪਾਸੇ ਜਲੰਧਰ ਦੇ ਹਸਪਤਾਲ ‘ਚ ਮਰੀਜ਼ ਆਕਸੀਜਨ ਦੀ ਬੰਦ ਹੋਣ ਕਰਕੇ ਤੜਫ ਤੜਫ ਕੇ ਜਾਨ ਗਵਾ ਰਹੇ ਹਨ।

 

ਇਸ ਨੂੰ ਇੱਕ ਲਾਪਰਵਾਹੀ ਨਹੀਂ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਕਹਿ ਸਕਦੇ ਹਾਂ ਕਿਉਂਕਿ ਮਰੀਜ਼ ਆਪਣਾ ਇਲਾਜ਼ ਕਰਵਾਉਣ ਲਈ ਆਕਸੀਜਨ ਲਈ ਆਏ ਸੀ, ਪਰ ਅਫ਼ਸੋਸ ਹੈ ਕਿ ਹਸਪਤਾਲ ਵਿੱਚ ਹੀ ਆਕਸੀਜਨ ਪਲਾਂਟ ਵਿੱਚ ਖਰਾਬੀ ਆਉਣ ਕਰਕੇ ਹੀ 3 ਮਰੀਜ਼ਾ ਦੀ ਮੌਤ ਹੋ ਗਈ, ਇਨ੍ਹਾਂ ਮੌਤਾਂ ਦੇ ਲਈ ਸਿੱਧੇ ਤੌਰ ਤੇ ਸਰਕਾਰ ਦੇ ਮਾੜੇ ਪ੍ਰਬੰਧ ਜ਼ਿੰਮੇਵਾਰ ਹੈ।

 

ਰਾਕੇਸ਼ ਰਾਠੌਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਆਂਕ ਜਾਂਚ ਹੋਵੇ, ਜਿੰਮੇਵਾਰ ਡਾਕਟਰਾਂ ਅਤੇ ਅਧਿਕਾਰੀਆਂ ਉੱਤੇ ਸਖ਼ਤ ਕਾਰਵਾਈ ਹੋਵੇ।

 

ਕੀ ਇਹੀ ਹੈ ਕੇਜਰੀਵਾਲ ਅਤੇ ਭਗਵੰਤ ਮਾਨ ਦਾ “ਬਦਲਾਅ”? ਜਿੱਥੇ ਆਕਸੀਜਨ ਦੇ ਬਿਨਾਂ ਲੋਕ ਮਰਦੇ ਹਨ, ਅਤੇ ਸਰਕਾਰ ਸਿਰਫ਼ ਇਸ਼ਤਿਹਾਰਾਂ ‘ਚ ਝੂਠੇ ਪ੍ਰਚਾਰ ਕਰ ਰਹੀ ਹੈ ? ਆਖਿਰ ਚ ਰਾਠੌਰ ਨੇ ਸਵਾਲ ਕੀਤਾ

Scroll to Top