ਜੰਮੂ ‘ਚ ਪੰਜ ਪੰਜਾਬੀਆਂ ਦੀ ਮੌਤ, ਛੇ ਜ਼ਖ਼ਮੀ

ਜੰਮੂ-ਪਠਾਨਕੋਟ ਕੌਮੀ ਮਾਰਗ ’ਤੇ ਹੋਏ ਸੜਕ ਹਾਦਸੇ ਵਿੱਚ ਪੰਜ ਜਣਿਆਂ ਦਾ ਮੌਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਮਰਨ ਵਾਲੇ ਪੰਜੇ ਜਣੇ ਗੁਰਦਾਸਪੁਰ ਦੇ ਰਹਿਣ ਵਾਲੇ ਹਨ।

2 ਵਜੇ ਦੇ ਕਰੀਬ ਇਨੋਵਾ-ਡੀ ਐਲ4ਸੀਏਈ6465 ਜੰਮੂ ਤੋਂ ਪੰਜਾਬ ਵੱਲ ਆ ਰਹੀ ਸੀ। ਸਾਂਬਾ ਜ਼ਿਲ੍ਹੇ ਤੇ ਘੱਗਵਾਲ ਪੁਲਿਸ ਸਟੇਸ਼ਨ ਦੇ ਖੇਤਰ ਵਿੱਚ ਪੈਂਦੇ ਟਪਿਆਲ ‘ਚ ਗੱਡੀ ਸੜਕ ਕਿਨਾਰੇ ਰੇਲਿੰਗ ਨਾਲ ਟਕਰਾ ਗਈ।

ਮ੍ਰਿਤਕਾਂ ਦੀ ਪਛਾਣ ਲਬਪ੍ਰੀਤ ਸਿੰਘ (30), ਪੁਨੂੰ (30), ਵੀਨਾ, ਗੀਤਾ ਦੇਵੀ (60) ਤੇ ਇੱਕ ਸਾਲ ਦਾ ਬੱਚਾ ਸ਼ਾਮਲ ਹੈ। ਇਸ ਦੇ ਨਾਲ ਹੀ ਰਾਹੁ, ਅਤਰਸ, ਰਾਜੂ, ਨੀਤੂ ਤੇ ਉਸ ਦੇ ਦੋ ਬੱਚੇ ਰੂਪ ਸਿੰਘ ਤੇ ਮੋਨੂ ਸ਼ਾਮਲ ਹਨ। ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ ਹੈ।