ਮਿਹਨਤ ਅਤੇ ਲਗਨ ਦੀ ਗੱਲ ਕਰੀਏ ਤਾਂ ਪਹਿਲੀਆਂ ਕਤਾਰਾਂ ਵਿਚ ਪੰਜਾਬ ਦੀ ਮਾਣਮੱਤੀ ਗਾਇਕਾ ਪ੍ਰੀਤ ਬੋਪਾਰਾਏ

ਅੱਜ ਦੀ ਦੌੜ ਭਰੀ ਜ਼ਿੰਦਗੀ ਵਿਚ ਹਰ ਇਕ ਇਨਸਾਨ ਆਪਣੀ ਇਕ ਵੱਖਰੀ ਪਹਿਚਾਣ ਬਣਾਉਣ ਦੀ ਦੌੜ ਵਿਚ ਲਗਾ ਹੋਇਆ ਹੈ। ਫਿਰ ਚਾਹੇ ਉਹ ਸੰਗੀਤ ਦੀ ਦੁਨੀਆ ਵਿਚ ਹੋਵੇ ਜਾਂ ਫ਼ਿਲਮੀ ਜਾਂ ਸਿੱਖਿਆ ਦੇ ਖੇਤਰ ਵਿਚ ਕਿਉਂ ਨਾ ਹੋਵੇ। ਸੰਗੀਤਕ ਦੁਨੀਆ ਦੀ ਗੱਲ ਕਰੀਏ ਤਾਂ ਇਸ ਵਿਚ ਨਿੱਤ ਨਵੇਂ ਚਿਹਰੇ ਸਾਹਮਣੇ ਆਉਂਦੇ ਹਨ। ਪਰ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਸਖ਼ਤ ਮਿਹਨਤ ਅਤੇ ਲਗਨ ਦੀ ਜ਼ਰੂਰਤ ਹੁੰਦੀ ਹੈ ਜੇਕਰ ਮਿਹਨਤ ਅਤੇ ਲਗਨ ਦੀ ਗੱਲ ਕਰੀਏ ਤਾਂ ਪਹਿਲੀਆਂ ਕਤਾਰਾਂ ਵਿਚ ਪੰਜਾਬ ਦੀ ਹੋਣਹਾਰ ਗਾਇਕਾਂ ਦਾ ਨਾਮ ਆਉਂਦਾ ਹੈ ਪ੍ਰੀਤ ਬੋਪਾਰਾਏ। ਪ੍ਰੀਤ ਬੋਪਾਰਾਏ ਦਾ ਜਨਮ ਪਿੰਡ ਬੋਪਾਰਾਏ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਵਿਖੇ ਪਿਤਾ ਸੁਰਿੰਦਰ ਕੁਮਾਰ ਤੇ ਮਾਤਾ ਰਾਣੀ ਦੇ ਘਰ ਹੋਇਆ। ਪ੍ਰੀਤ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ। ਉਸ ਨੇ ਸਕੂਲ ਅਤੇ ਕਾਲਜ ਵਿਚ ਵੀ ਗਾਉਣ ਵਿਚ ਆਪਣਾ ਨਾਮ ਮੋਰਲੀਆਂ ਕਤਾਰਾਂ ਵਿਚ ਰੱਖਿਆ ਅਤੇ ਪੀ.ਟੀ.ਸੀ. ਪੰਜਾਬੀ ਚੈਨਲ ਸਿਜ਼ਨ 7 ਵਿਚ ਵੀ ਭਾਗ ਲੈ ਕੇ ਆਪਣਾ ਨਾਮ ਰੌਸ਼ਨ ਕੀਤਾ। ਪ੍ਰੀਤ ਬੋਪਾਰਾਏ ਨੇ ਪੰਜਾਬੀ ਇੰਡਸਟਰੀ ਵਿਚ ਬਹੁਤ ਸਾਰੇ ਸਭਿਆਚਾਰਕ ਗੀਤ, ਧਾਰਮਿਕ ਗੀਤ ਅਤੇ ਮਾਤਾ ਦੀਆਂ ਭੇਟਾਂ ਦਰਸ਼ਕਾਂ ਦੀ ਝੋਲੀ ਵਿਚ ਪਾਈਆਂ ਹਨ ਅਤੇ ਦਰਸ਼ਕਾਂ ਨੇ ਇਹਨਾਂ ਸਾਰੇ ਗੀਤਾਂ ਨੂੰ ਬਹੁਤ ਪਸੰਦ ਵੀ ਕੀਤਾ ਹੈ। ਡੀ.ਡੀ. ਪੰਜਾਬੀ ਦਾ ਸੁਰ ਸਰਤਾਜ ਸ਼ੋਅ ਵਿਚ ਫਾਈਨਲ ਤਕ ਆਪਣੀ ਕਿਸਮਤ ਅਜਮਾਈ ਹੈ। ਆਪਣੀ ਮਿਹਨਤ ਸਦਕਾ ਹੀ ਅੱਜ ਉਹ ਇਕ ਕਾਮਯਾਬ ਗਾਇਕਾ ਵਜੋਂ ਜਾਣੀ ਜਾਂਦੀ ਹੈ ਉਹ ਦੱਸਦੀ ਹੈ ਕਿ ਉਹਨਾਂ ਨੇ ਵਿਦੇਸ਼ ਵਿਚ ਵੀ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਪ੍ਰੀਤ ਬੋਪਾਰਾਏ ਅੱਜ ਇਕ ਮਸ਼ਹੂਰ ਨਾਮ ਹੈ ਤੇ ਅਸÄ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਵਕਤ ਵਿਚ ਵੀ ਸਾਰੇ ਦਰਸ਼ਕ ਇੱਦਾਂ ਹੀ ਪ੍ਰੀਤ ਬੋਪਾਰਾਏ ਦੇ ਗਾਣਿਆਂ ਨੂੰ ਪਿਆਰ ਦਿੰਦੇ ਰਹਿਣਗੇ।

Leave a Reply

Your email address will not be published. Required fields are marked *