ਵਿਰਸੇ ਵਿਚ ਮਿਲੀ ਗਾਇਕੀ ਸਿੰਗਰ ਅੰਮਿ੍ਰਤ ਸ਼ਾਹਕੋਟੀ

ਪੰਜਾਬੀ ਸੰਗੀਤ ਦੇ ਖੇਤਰ ਨੂੰ ਸਮਝਣਾ ਤੇ ਗਾਉਣਾ ਕਿਸੇ ਐਰੇ-ਗੈਰੇ ਦਾ ਕੰਮ ਨਹÄ। ਇਸ ਨੂੰ ਕੁਝ ਖ਼ਾਸ ਸਖ਼ਸ਼ੀਅਤ ਹੀ ਸਮਝ ਤੇ ਗਾ ਸਕਦੀ ਹੈ। ਪੰਜਾਬ ਦੀ ਇਕ ਅਜਿਹੀ ਹੀ ਸਖ਼ਸ਼ੀਅਤ ਗਾਇਕ ਅੰਮਿ੍ਰਤ ਸ਼ਾਹਕੋਟੀ ਹੈ ਜਿਸਨੂੰ ਸੰਗੀਤ ਬਾਰੇ ਕਾਫੀ ਡੂੰਘੀ ਜਾਣਕਾਰੀ ਹੈ। ਉਸਨੂੰ ਸੰਗੀਤ ਬਾਰੇ ਜਾਣਕਾਰੀ ਵਿਰਾਸਤ ਵਿਚ ਹੀ ਮਿਲ ਚੁੱਕੀ ਹੈ। ਉਸਦਾ ਬਚਪਨ ਸੰਗੀਤਕ ਧੁੰਨਾ ਵਿਚ ਬੀਤਿਆ ਹੈ। ਸੰਗੀਤ ਦੇ ਨਾਲ-ਨਾਲ ਉਸਨੂੰ ਗਾਇਕੀ ਦਾ ਵੀ ਚੇਟਕ ਪੈ ਗਿਆ ਜਿਸਨੂੰ ਅੱਜਕਲ੍ਹ ਦੇ ਸਮੇਂ ਵਿਚ ਉਹ ਬਾਖੂਬੀਅਤ ਨਿਭਾ ਰਿਹਾ ਹੈ। ਅੰਮਿ੍ਰਤਸਰ ਸ਼ਾਹਕੋਟੀ ਨੇ ਇਸ ਖੇਤਰ ਵਿਚ ਕਾਫੀ ਮੱਲਾਂ ਮਾਰੀਆਂ ਹਨ। ਉਸਨੇ ਪੰਜਾਬ ਦੇ ਹਰ ਇਕ ਕਲਾਕਾਰ ਨਾਲ ਕੰਮ ਕੀਤਾ ਹੈ ਉਹ ਮਿਹਨਤ ਪੱਖੋਂ ਕਾਫੀ ਉੱਦਮੀ ਹੈ। ਉਸਦੇ ਦਿਨ ਦੀ ਸ਼ੁਰੂਆਤ ਸੰਗੀਤ ਨਾਲ ਹੀ ਸ਼ੁਰੂ ਹੁੰਦੀ ਹੈ। ਉਹ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਗਾ ਚੁੱਕਿਆ ਹੈ। ਜਿਸਦੇ ਸਦਕਾ ਉਸਨੂੰ ਕਈ ਐਵਾਰਡ ਵੀ ਹਾਸਲ ਹੋ ਚੁੱਕੇ ਹਨ। ਉਸਨੇ ਸੰਗੀਤ ਦੇ ਸਦਕਾ ਕਾਫੀ ਉੱਚੀਆਂ ਪ੍ਰਾਪਤੀਆਂ ਵੀ ਹਾਸਲ ਕਰ ਲਈਆਂ ਹਨ। ਉਸਨੇ ਇਸ ਖੇਤਰ ਵਿਚ ਕਾਫੀ ਮਿਹਨਤ ਕੀਤੀ ਹੈ। ਜਿਸਦੇ ਸਦਕਾ ਅੱਜ ਉਹ ਸਫਲ ਕਲਾਕਾਰਾਂ ਦੀ ਕਤਾਰ ਵਿਚ ਜਾਣਿਆਂ-ਪਛਾਣਿਆਂ ਕਲਾਕਾਰ ਸਾਬਿਤ ਹੋ ਚੁੱਕਿਆ ਹੈ। ਗਾਇਕੀ ਦੇ ਖੇਤਰ ਵਿਚ ਵੱਧ ਤੋਂ ਵੱਧ ਨਾਮਣਾ ਖੱਟਣ ਵਾਲਾ ਇਹ ਕਲਾਕਾਰ ਅੱਜ ਸਫਲਤਾ ਦੀਆਂ ਉੱਚੀਆਂ ਬੁਲੰਦੀਆਂ ਨੂੰ ਸਰ ਕਰ ਗਿਆ ਹੈ। ਸੋ ਅਸÄ ਆਸ ਕਰਦੇ ਹਾਂ ਕਿ ਸਿੰਗਰ ਅੰਮਿ੍ਰਤ ਸ਼ਾਹਕੋਟੀ ਇਸੇ ਤਰ੍ਹਾਂ ਹੀ ਆਪਣੇ ਕਲਾਕਾਰੀ ਦੇ ਖੇਤਰ ਵਿਚ ਵੱਧ ਤੋਂ ਵੱਧ ਨਾਮਣਾ ਖੱਟਦਾ ਰਹੇ।

Leave a Reply

Your email address will not be published. Required fields are marked *