ਨਹੀਂ ਰਹੇ ਮੀਡੀਆ ਜਗਤ ਦੇ ਬਾਬਾ ਬੋਹੜ ਸ. ਅਵਤਾਰ ਸਿੰਘ ਆਜ਼ਾਦ

  • ਬੀਤੇ ਦਿਨ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਅੰਤਿਮ ਸੰਸਕਾਰ
  • ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਾਂਮਣਾ ਖੱਟਣ ਵਾਲੇ ਕਈ ਕਲਾਕਾਰਾਂ ਅਤੇ ਉੱਘੀਆਂ ਸ਼ਖਸ਼ੀਅਤਾਂ ਨੇ ਨ੍ਹੱਮ ਅੱਖਾਂ ਨਾਲ ਏ.ਐਸ.ਆਜ਼ਾਦ ਨੂੰ ਦਿਤੀ ਅੰਤਿਮ ਵਿਦਾਇਗੀ
    ਮੀਡੀਆ ਜਗਤ ਦੇ ਬਾਬਾ ਬੋਹੜ ਅਤੇ ਉੱਘੇ ਲੇਖਕ ਸ. ਅਵਤਾਰ ਸਿੰਘ ਆਜ਼ਾਦ (ਸੰਪਾਦਕ ਰਜ਼ਨੀ ਮੈਗਜ਼ੀਨ) ਬੀਤੇ ਦਿਨੀਂ ਸੰਖੇਪ ਬੀਮਾਰੀ ਉਪਰੰਤ 1 ਦਸੰਬਰ 2020 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ, ਜਿਨ੍ਹਾਂ ਦਾ ਅੰਤਿਮ ਸੰਸਕਾਰ ਬੀਤੇ ਦਿਨ ਕਿਸ਼ਨਪੁਰਾ ਦੇ ਸ਼ਮਸ਼ਾਨਘਾਟ ਵਿਖੇ ਪੂਰਨ ਗੁਰਮਰਿਆਦਾ ਅਨੁਸਾਰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕਰ ਦਿਤਾ ਗਿਆ। ਸ. ਅਵਤਾਰ ਸਿੰਘ ਆਜ਼ਾਦ ਦੇ ਸੰਸਕਾਰ ਦੀ ਰਸਮ ਮੌਕੇ ਗਾਇਕ ਸੁਰਿੰਦਰ ਲਾਡੀ, ਕੁਲਵੀਰ (ਭਾਬੀ ਦੀਵਾ ਜਗਾ ਫੇਮ), ਦਲਵਿੰਦਰ ਦਿਆਲਪੁਰੀ, ਗਾਇਕਾ ਪਰਮਜੀਤ ਕੌਰ ਧੰਜਲ, ਸੁੱਚਾ ਰੰਗੀਲਾ, ਸਟੇਜ ਐਂਕਰ ਬਲਦੇਵ ਰਾਹੀ, ਬਲਵਿੰਦਰ ਦਿਲਦਾਰ, ਅਮਰੀਕ ਮਾਈਕਲ, ਵਿਜੈ ਰਾਜਨ, ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜ਼ਿ, ਪੰਜਾਬ (ਇੰਡੀਆ) ਦੇ ਸ਼੍ਰੀ ਤਰਸੇਮ ਦੀਵਾਨਾ, ਸ਼੍ਰੀ ਵਿਨੋਦ ਕੌਸ਼ਲ ਹੁਸ਼ਿਆਰਪੁਰ, ਜਿਲ੍ਹਾ ਜਲੰਧਰ ਪ੍ਰਧਾਨ ਕਰਮਵੀਰ ਸਿੰਘ, ਦਲਵੀਰ ਸਿੰਘ, ਬਲਵੀਰ ਸਿੰਘ, ਹਰਭਜਨ ਵਿਰਦੀ, ਪ੍ਰਵੀਨ ਨਈਅਰ ਕੰਗਣੀਵਾਲ, ਡਿਜ਼ੀਟਲ ਮੀਡੀਆ ਐਸੋਸੀਏਸ਼ਨ ਰਜ਼ਿ ਦੇ ਚੇਅਰਮੈਨ ਅਮਨ ਬੱਗਾ, ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਪ੍ਰਦੀਪ ਵਰਮਾ, ਗੁਰਪ੍ਰੀਤ ਸਿੰਘ ਸੰਧੂ, ਕੇ.ਕੇ ਸੱਭਰਵਾਲ, ਦੀਪਕ ਸੈਣੀ, ਸੰਦੀਪ ਵਰਮਾ, ਨਿਤਿਨ ਕੌੜਾ ਧਰਮਿੰਦਰ ਸੌਂਧੀ ਤੋਂ ਇਲਾਵਾ ਹੋਰ ਸੰਗੀਤ ਜਗਤ ਅਤੇ ਜਿਲੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਸ. ਆਜ਼ਾਦ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿਤੀ। ਸ. ਏ.ਐਸ ਆਜ਼ਾਦ ਦੇ ਪਰਿਵਾਰਕ ਮੈਂਬਰਾਂ ਨਾਲ ਗਾਇਕ ਰਣਜੀਤ ਮਣੀ, ਗੁਰਪ੍ਰੀਤ ਢੱਟ, ਰਾਵਲ ਧਾਮੀ, ਦਲਵੀਰ ਸ਼ੋਕੀ, ਵਰਿੰਦਰ ਦੁੱਗਲ, ਹਰਪ੍ਰੀਤ ਰੰਧਾਵਾ, ਗੀਤਕਾਰ ਮਦਨ ਜਲੰਧਰੀ, ਗੀਤਕਾਰ ਕੁਮਾਰ ਧਾਲੀਵਾਲ, ਡਾ. ਸਤਪਾਲ ਗੁੱਪਤਾ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਰਜ਼ਿ ਦੇ ਜਰਨਲ ਸਕੱਤਰ ਪ੍ਰੀਤਮ ਲੁਧਿਆਣਵੀ ਅਤੇ ਸਮੂਹ ਮੈਂਬਰ, ਸਾਬਕਾ ਅਸਿਸਟੈਂਟ ਕਮਿਸ਼ਨਰ ਇੰਨਕਮ ਟੈਕਸ ਸਤਪਾਲ ਖੇਤਾਨ, ਪੀ.ਏ ਕਮਿਸ਼ਨਰ ਕਾਰਪੋਰੇਸ਼ਨ ਸ਼੍ਰੀ ਵਿਨੋਦ ਫਕੀਰਾ, ਪੁਲਿਸ ਕਮਿਸ਼ਨਰ ਆਪਰੇਟਰ ਨਛੱਤਰ ਸਿੰਘ ਸੰਧੂ, ਜਗਮੌਹਨ ਸਿੰਘ ਮਠਾਰੂ, ਐਲ.ਆਈ.ਸੀ ਮੈਨੇਜ਼ਰ ਪਰਮਿੰਦਰ ਸਿੰਘ, ਜੋਗਿੰਦਰ ਸਿੰਘ ਜੋਗੀ ਕੋਮੀ ਪ੍ਰਧਾਨ ਪੰਜਾਬ ਯੂਥ ਕਲੱਬ ਆਰਗੇਨਾਇਜ਼ੇਸ਼ਨ, ਬਲਕਾਰ ਸਿੰਘ ਅਸਿਸਟੈਂਟ ਕਮਿਸ਼ਨਰ ਇੰਨਕਮ ਟੈਕਸ ਜਲੰਧਰ, ਰਛਪਾਲ ਸਿੰਘ ਬੱਧਣ (ਅਜੀਤ), ਗੁਰਪ੍ਰੀਤ ਸਿੰਘ ਬੱਧਣ (ਅਜੀਤ), ਬੰਨੀ ਸ਼ਰਮਾਂ ਪ੍ਰੋਡਿਉਸਰ ਡਾਇਰੈਟਕਰ ਜਲੰਧਰ ਦੂਰਦਰਸ਼ਨ, ਪ੍ਰੋਫੈਸਰ ਭੁਪਿੰਦਰ ਸਿੰਘ, ਸੰਪਾਦਕ ਨਰਿੰਦਰ ਕਸ਼ਯਪ, ਬਾਬਾ ਦਲਵੀਰ ਸ਼ਾਹ, ਏ.ਐਸ.ਆਈ ਸੁਖਵੀਰ ਸਿੰਘ ਮਾਣਕਰਾਏ, ਗੁਰਦੀਪ ਸਿੰਘ, ਰਾਜਪਾਲ ਸਿੰਘ, ਜਗਜੀਤ ਸਿੰਘ, ਸਰਬਜੀਤ ਸਿੰਘ, ਚਰਨਜੀਤ ਸਿੰਘ, ਸੋਡੀ ਮਾਣਕਰਾਏ, ਐਡਵੋਕੇਟ ਰਜਿੰਦਰ ਬੱਧਣ, ਠੇਕੇਦਰ ਰਣਜੀਤ ਸਿੰਘ ਪਤਾਰਾ, ਠੇਕੇਦਾਰ ਜਸਵਿੰਦਰ ਸਿੰਘ, ਠੇਕੇਦਾਰ ਪਰਮਜੀਤ ਸਿੰਘ ਕਿਸ਼ਨਪੁਰਾ, ਜੱਸੀ ਕਿਸ਼ਨਪੁਰਾ, ਕਮਲਜੀਤ ਸਿੰਘ, ਨਰਿੰਦਰ ਲਾਗੂ (ਅਜੀਤ) ਅਤੇ ਜਿਲ੍ਹਾ ਜਲੰਧਰ ਦੇ ਸਮੂਹ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ ਸਹਿਬਾਨਾਂ ਅਧਿਆਪਕ ਅਤੇ ਮੈਨੇਜ਼ਮੈਟਾਂ ਨੇ ਆਜ਼ਾਦ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕਿ ਸ. ਅਵਤਾਰ ਸਿੰਘ ਆਜ਼ਾਦ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ ਉਨ੍ਹਾਂ ਦਾ ਜਨਮ 15 ਮਾਰਚ 1935 ਨੂੰ ਖਟਕੜ ਕਲਾਂ ਦੀ ਧਰਤੀ ਤੇ ਹੋਇਆ ਉਨ੍ਹਾਂ ਨੇ ਆਪਣੀ ਵਿਦਿਆ ਬੰਗਿਆਂ ਦੇ ਸਕੂਲ ਤੋਂ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਚਾਰੇ ਭਾਸ਼ਵਾਂ ਵਿੱਚ ਮਹਾਰਤ ਹਾਸਲ ਸੀ। ਸ. ਆਜ਼ਾਦ ਨੇ ਕਈ ਸਕੂਲੀ ਕਿਤਾਬਾਂ ਅਤੇ ਹੋਰ ਕਿਤਾਬਾਂ ਵੀ ਲਿਖੀਆਂ। ਸ. ਆਜ਼ਾਦ ਕਈ ਵਾਰ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਨੇ ਰਾਜ਼ਨੀਤਿਕ ਤੋਰ ਤੇ 45 ਦਿਨਾਂ ਦੀ ਫਿਰੋਜ਼ਪੁਰ ਜੇਲ ਵੀ ਕੱਟੀ। ਉਨ੍ਹਾਂ ਪੱਤਰਕਾਰੀ ਹਿੰਦ ਸਮਾਚਾਰ ਗਰੁੱਪ ਤੋਂ 1950 ਵਿੱਚ ਸ਼ੁਰੂ ਕੀਤੀ ਅਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਸਾਬਕਾ ਸੰਪਾਦਕ ਸਵ. ਸ. ਸਾਧੂ ਸਿੰਘ ਹਮਦਰਦ ਜੀ ਦੇ ਬਹੁਤ ਹੀ ਕਰੀਬੀ ਰਹੇ। ਸ. ਏ.ਐਸ. ਆਜ਼ਾਦ ਨੇ ਮੁੱਖ ਸੰਪਾਦਕ ਵਜੋਂ ਤਰਾਨਾ ਮੈਗਜ਼ੀਨ ਦੀਆਂ ਸੇਵਾਵਾਂ ਨਿਭਾਈਆਂ ਅਤੇ ਇਹ ਮੈਗਜ਼ੀਨ ਪੰਜਾਬੀ, ਹਿੰਦੀ, ਉਰਦੂ ਤਿੰਨ ਭਾਸ਼ਵਾਂ ਵਿੱਚ ਵੱਡੀ ਗਿਣਤੀ ਵਿੱਚ ਛੱਪਦਾ ਰਿਹਾ। ਉਪਰੰਤ ਉਨ੍ਹਾਂ ਨੇ ਸਹਾਰਾ ਮੈਗਜ਼ੀਨ, ਸ਼ਬਨਮ ਮੈਂਗਜ਼ੀਨ, ਅਤੇ ਸਾਰੇ ਸੰਸਾਰ ਤੇ ਪੰਜਾਬੀ ਭਾਸ਼ਾ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਮੈਂਗਜੀਨ ਰਜਨੀ ਦੇ ਵੀ ਮੁੱਖ ਸੰਪਾਦਕ ਰਹੇ। ਸ. ਏ.ਐਸ ਆਜ਼ਾਦ ਦੀ ਧਰਮਪਤੀ ਬੀਤੀ ਨਿਰਮਲ ਕੌਰ ਜੀ ਦਾ 18 ਜੁਲਾਈ 2017 ਵਿੱਚ ਦੇਹਾਂਤ ਹੋ ਗਿਆ ਸੀ।
    ਸ. ਅਵਤਾਰ ਸਿੰਘ ਆਜ਼ਾਦ ਜੀ ਦੇ ਨਮਿੱਤ ਅੰਤਿਮ ਅਰਦਾਸ ਦੀ ਰਸਮ 10 ਦਸੰਬਰ ਦਿਨ ਵੀਰਵਾਰ ਨੂੰ ਬਾਅਦ ਦੁਪਿਹਰ 12 ਤੋਂ 2 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਨਿਊ ਸੰਤੋਖਪੁਰਾ ਅੰਬਿਕਾ ਕਾਲੋਨੀ (ਕੰਨਿਆਂ ਮਹਾਂ ਵਿਦਿਆਲਿਆ ਦੀ ਬੈਕ ਸਾਇਡ) ਵਿਖੇ ਹੋਵੇਗੀ। ਇੱਥੇ ਜਿਕਰਯੋਗ ਹੈ ਕਿ ਸ. ਅਵਤਾਰ ਸਿੰਘ ਆਜ਼ਾਦ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਉਨ੍ਹਾਂ ਦੇ ਸਪੁੱਤਰ ਸ. ਜਸਵਿੰਦਰ ਸਿੰਘ ਆਜ਼ਾਦ ਵੀ ਇਸ ਸਮੇਂ ਪੰਜਾਬ ਨਿਉੂਜ਼ ਚੈਨਲ ਦੇ ਮੁੱਖ ਸੰਪਾਦਕ ਵਜੋਂ ਸਾਰੇ ਸੰਸਾਰ ਵਿੱਚ 40 ਸਾਲ ਦੇ ਮੀਡੀਆ ਤਜ਼ੁਰਬੇ ਨਾਲ ਆਪਣੀਆਂ ਸੇਵਾਵਾਂ ਨਿੱਭਾ ਰਹੇ ਹਨ। ਸ. ਏ.ਐਸ ਆਜ਼ਾਦ ਆਪਣੇ ਪਿਛੇ ਬੇਟਾ ਜਸਵਿੰਦਰ ਸਿੰਘ ਆਜ਼ਾਦ, ਨੰਹੁ ਗੁਰਪ੍ਰੀਤ ਕੌਰ, ਪੋਤਾ ਗੁਰਕੀਰਤ ਸਿੰਘ ਆਜ਼ਾਦ, ਪੋਤੀ ਲਵਲੀਨ ਕੌਰ ਨੈਂਸੀ, ਭੈਣ ਪਰਮਜੀਤ ਕੌਰ ਪਤਨੀ ਸ. ਧਰਮ ਸਿੰਘ, ਭਰਾ ਗੁਰਮੁੱਖ ਸਿੰਘ, ਪੁੱਤਰੀ ਜਸਵਿੰਦਰ ਕੌਰ ਪਤਨੀ ਜਸਵੰਤ ਸਿੰਘ, ਪੁੱਤਰੀ ਹਰਮਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਛੱਡ ਗਏ ਹਨ। ਅਦਾਰਾ ਸੂਰਮਾ ਪੰਜਾਬ, ਖ਼ਬਰਸਾਰ ਪੰਜਾਬ ਅਕਾਲ ਪੁੱਰਖ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਸ. ਏ.ਐਸ ਆਜ਼ਾਦ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਸਮੂਹ ਆਜ਼ਾਦ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਸਤਿਗੁਰਾਂ ਦਾ ਭਾਣਾ ਮੰਨਣ ਦਾ ਬੱਲ ਬਖਸ਼ੇ।