ਸੰਵਿਧਾਨ ਦਿਵਸ ਦੀਆਂ ਹਾਰਦਿਕ ਸ਼ੁੱਭ ਕਾਮਨਾਵਾਂ…

26 ਨਵੰਬਰ 1949 ਨੂੰ ਬਾਬਾ ਸਾਹਿਬ ਡਾ.ਬੀ.ਅਾਰ.ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਨੂੰ ਸੰਸਦ ਵਿੱਚ ਪਾਸ ਕਰਵਾ ਕੇ ਭਾਰਤ ਦੇ ਸਾਰੇ ਲੋਕਾਂ ਨੂੰ ਸਿੱਖਿਆ, ਸਮਾਨਤਾ, ਸੰਪਤੀ ਅਤੇ ਵੋਟ ਪਾ ਕੇ ਦੇਸ਼ ਦਾ ਰਾਜਾ ਚੁਣਨ ਦਾ ਅਧਿਕਾਰ ਲੈ ਕੇ ਦਿਤਾ ਸੀ. 2 ਸਾਲ 11 ਮਹੀਨੇ 18 ਦਿਨ ਦੀ ਸਖਤ ਮਿਹਨਤ ਤੋਂ ਬਾਅਦ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੁਆਰਾ ਤਿਆਰ ਕੀਤਾ ਗਿਆ ਸੰਵਿਧਾਨ 26 ਜਨਵਰੀ 1950 ਨੂੰ ਭਾਰਤ ਭਰ ਵਿਚ ਲਾਗੂ ਕਰ ਦਿੱਤਾ ਗਿਆ ਸੀ .ਸੰਵਿਧਾਨ ਸਾਡੇ ਦੇਸ਼ ਦਾ ਪ੍ਰਮੁੱਖ ਗ੍ਰੰਥ ਹੈ ਜੋ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ. ਧਾਰਮਿਕ ਗ੍ਰੰਥਾਂ ਨੇ ਕਿਸੇ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ ਬਣਾ ਦਿੱਤਾ ਪਰ ਪਰਮ ਪੂਜਏ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਵਿੱਚ ਬਰਾਬਰਤਾ ਬਖਸ਼ੀ. ਉਸ ਸਮੇਂ ਦੇ ਕਈ ਵੱਡੇ ਨੇਤਾ ਮਨੂਵਾਦੀ ਪ੍ਰਣਾਲੀ ਤਹਿਤ ਦਲਿਤਾਂ ਪੱਛੜਿਆ, ਘੱਟ ਗਿਣਤੀਆਂ ਅਤੇ ਮਹਿਲਾਵਾਂ ਨੂੰ ਅਧਿਕਾਰ ਦੇਣ ਦੇ ਵਿਰੁੱਧ ਸਨ, ਲੇਕਿਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਨੇ ਮਹਿਲਾਵਾਂ ਨੂੰ ਵੀ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ. ਅੱਜ ਜੋ ਵੀ ਭਾਰਤੀ ਮਹਿਲਾਵਾਂ ਪੜ੍ਹ ਲਿਖ ਰਹੀਆਂ ਹਨ, ਉੱਚ ਅਹੁਦਿਆਂ ਤੇ ਸੁਸ਼ੋਭਿਤ ਹੋ ਰਹੀਆਂ ਹਨ ਇਹ ਸਭ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੁਆਰਾ ਨਿਰਮਤ ਸੰਵਿਧਾਨ ਕਾਰਨ ਹੀ ਸੰਭਵ ਹੋ ਸਕਿਆ ਹੈ, ਭਾਵੇਂ ਉਹ ਕਿਸੇ ਵੀ ਜਾਤ ਮਜਹਬ ਧਰਮ ਨਾਲ ਸੰਬੰਧਿਤ ਹੋਣ ਪਰ ਮਹਿਲਾਵਾਂ ਨੂੰ ਸਨਮਾਨ ਬਾਬਾ ਸਾਹਿਬ ਕਰਕੇ ਹੀ ਨਸੀਬ ਹੋਇਆ ਹੈ. ਇੱਕ ਵਾਰ ਦੇਸ਼ ਦੇ ਪ੍ਰਧਾਨਮੰਤਰੀ ਰਹੀ ਸਵ. ਇੰਦਰਾ ਗਾਂਧੀ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਕਰਕੇ ਹੀ ਪਹੁੰਚੀ ਹਾਂ ਨਹੀਂ ਤਾਂ ਹੋ ਸਕਦਾ ਮੈਂ ਵੀ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਰਹਿ ਜਾਂਦੀ. ਦਲਿਤਾਂ ਪੱਛੜਿਆ ਅਤੇ ਘੱਟ ਗਿਣਤੀਆਂ ਅਤੇ ਮਹਿਲਾਵਾਂ ਨੂੰ ਅੱਜ ਜੋ ਸੁਖ ਮਿਲਿਆ ਹੈ ਉਹ ਸਭ ਭਾਰਤੀ ਸੰਵਿਧਾਨ ਕਰਕੇ ਹੀ ਮਿਲਿਆ ਹੈ.

ਭਾਰਤੀ ਸੰਵਿਧਾਨ ਸਾਡੀ ਜਾਨ ਹੈ.
ਸੰਵਿਧਾਨ ਸਾਡੀ ਸ਼ਾਨ ਹੈ.

ਜਗਦੀਸ਼ ਰਾਣਾ

09872630635
08872630635