ਆਕਾਸ਼ਵਾਣੀ ਦਾ ਜਲੰਧਰ ਕੇਂਦਰ 72 ਸਾਲਾ ਬਾਅਦ ਹੋਇਆ ਬੰਦ, ਜਾਣੋ ਵਾਇਰਲ ਖਬਰ ਦੀ ਸੱਚਾਈ

ਜਲੰਧਰ  ‘ਚ ਪਿਛਲੇ 72 ਸਾਲਾਂ ਤੋਂ ਸਰੋਤਿਆਂ ਦੇ ਦਿਲਾਂ ‘ਚ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ’ ਦੀ ਆਵਾਜ਼ ਰਾਜ ਕਰ ਰਹੀ ਸੀ। ਸ਼ਨੀਵਾਰ ਤੋਂ ਇਹ ਆਵਾਜ਼ ਹੁਣ ਖਾਮੋਸ਼ ਹੋ ਗਈ ਹੈ। ਆਕਾਸ਼ਵਾਣੀ ਦੇ ਕੇਂਦਰ ਨੂੰ ਪ੍ਰਸਾਰ ਭਾਰਤੀ ਡਾਇਰੈਕੋਰੇਟ ਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ,16 ਮਈ 1948 ਨੂੰ ਆਕਾਸ਼ਵਾਣੀ ਕੇਂਦਰ ਜਲੰਧਰ ਦੀ ਸ਼ੁਰੂਆਤ ਹੋਈ ਸੀ। ਜਨਰਲ ਡਾਇਰੈਕਟੋਰੇਟ ਨੇ ਪੰਜਾਬ ਦੇ ਪੁਰਾਣੇ ਸ਼ਹਿਰ ਜਲੰਧਰ ਤੋਂ ਆਕਾਸ਼ਵਾਣੀ ਦੇ ਮੀਡੀਅਮ ਵੈੱਬ ਟਰਾਂਸਮੀਟਰ ਨੂੰ ਤਤਕਾਲ ਪ੍ਰਭਾਵ ਨਾਲ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

ਇਸ ਸਬੰਧ ‘ਚ ਕੇਂਦਰ ਪ੍ਰਧਾਨ ਨੂੰ ਡਾਇਰੈਕਟੋਰੇਟ ਨੇ ਚਿੱਠੀ ਜਾਰੀ ਕਰਕੇ ਸੂਚਿਤ ਕੀਤਾ ਹੈ। ਨਿਰਦੇਸ਼ ਦੇ ਪਾਲਣ ਲਈ ਕੇਂਦਰ ਪ੍ਰਧਾਨ ਨੇ ਸਹਾਇਕ ਨਿਰਦੇਸ਼ਕ ਦੀ ਅਗਵਾਈ ‘ਚ ਕਮੇਟੀ ਗਠਿਤ ਕੀਤੀ ਹੈ। ਆਕਾਸ਼ਵਾਣੀ ਦਾ 46 ਸਾਲ ਪੁਰਾਣਾ ਗੋਰਖਪੁਰ ਕੇਂਦਰ ਵੀ ਬੰਦ ਕੀਤਾ ਗਿਆ ਹੈ। ਰੇਡੀਓ ਦੇ ਪ੍ਰਤੀ ਲੋਕਾਂ ਦੇ ਘਟਦੇ ਰੁਝਾਣ ਨੂੰ ਵੇਖਦੇ ਹੋਏ ਪ੍ਰਸਾਰ ਭਾਰਤੀ ਨੇ ਇਹ ਫ਼ੈਸਲਾ ਲਿਆ ਹੈ। ਐੱਫ. ਐੱਮ. ਦਾ ਪ੍ਰਸਾਰਣ ਜਾਰੀ ਰਹੇਗਾ।

ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਆਕਾਸ਼ਵਾਣੀ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ ਤੇ ਦੱਸਿਆ ਹੈ ਕਿ ਆਕਾਸ਼ਵਾਣੀ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।

ਇਸ ਦੌਰਾਨ ਕਿਹਾ ਗਿਆ ਹੈ ਕਿ ਆਕਾਸ਼ਵਾਣੀ ਜਲੰਧਰ ਵਲੋਂ ਆਪ ਸਭ ਨੂੰ ਸੂਚਨਾ ਲਈ ਦੱਸਿਆ ਜਾਂਦਾ ਹੈ ਕਿ 100X2 ਕਿਲੋਵਾਟ ਦਾ ਮੀਡੀਅਮ ਵੇਵ ਟ੍ਰਾਂਸਮੀਟਰ ਖਸਤਾਹਾਲ ਵਿਚ ਹੋਣ ਕਰਕੇ ਸੇਵਾ ਤੋਂ ਹਟਾ ਦਿੱਤਾ ਗਿਆ।

ਇਸ ਟ੍ਰਾਂਸਮੀਟਰ ਉੱਤੇ ਪ੍ਰਸਾਰਿਤ ਹੋਣ ਵਾਲੀਆਂ ਸੇਵਾਵਾਂ, ਐੱਫ.ਐੱਮ. 103.6 Mhz ‘ਤੇ ਜਾਰੀ ਰਹਿਣਗੀਆਂ। ਇਸ ਟ੍ਰਾਂਸਮੀਟਰ ਦੇ ਬੰਦ ਹੋਣ ਨਾਲ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ‘ਤੇ ਕੋਈ ਪ੍ਰਭਾਵ ਨਹੀਂ ਪਿਆ ਹੈ। ਸਾਡੇ ਸਾਰੇ ਪ੍ਰਸਾਰਣ ਪਹਿਲਾਂ ਵਾਂਗ ਸਰੋਤਿਆਂ ਦੀ ਸੇਵਾ ਵਿਚ ਲਗਾਤਾਰ ਜਾਰੀ ਰਹਿਣਗੇ।