RBI ਦੀ ਚੇਤਾਵਨੀ, ਬੈਂਕ ਖਾਤੇ ‘ਚ ਹੋਈ ਧੋਖਾਧੜੀ ਤਾਂ ਵਾਪਸ ਹਾਸਿਲ ਹੋਣਗੇ ਪੈਸੇ

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਡਿਜੀਟਲ ਲੈਣ-ਦੇਣ ਦਾ ਰੁਝਾਨ ਤਾਂ ਵਧਿਆ, ਨਾਲ ਹੀ ਬੈਂਕ ਅਕਾਊਂਟ ਨਾਲ ਧੋਖਾਧੜੀ ਦੀਆਂ ਘਟਨਾਵਾਂ ਵੀ ਵੱਧ ਗਈਆਂ। ਹੈਕਰਜ਼ ਤੁਹਾਡੇ ਅਕਾਊਂਟ ਦੀ ਡਿਟੇਲ ਲੈ ਕੇ ਤੁਹਾਡੇ ਖਾਤੇ ‘ਚੋਂ ਪਸੈ ਕੱਢ ਲ

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਡਿਜੀਟਲ ਲੈਣ-ਦੇਣ ਦਾ ਰੁਝਾਨ ਤਾਂ ਵਧਿਆ, ਨਾਲ ਹੀ ਬੈਂਕ ਅਕਾਊਂਟ ਨਾਲ ਧੋਖਾਧੜੀ ਦੀਆਂ ਘਟਨਾਵਾਂ ਵੀ ਵੱਧ ਗਈਆਂ। ਹੈਕਰਜ਼ ਤੁਹਾਡੇ ਅਕਾਊਂਟ ਦੀ ਡਿਟੇਲ ਲੈ ਕੇ ਤੁਹਾਡੇ ਖਾਤੇ ‘ਚੋਂ ਪਸੈ ਕੱਢ ਲੈਂਦੇ ਹਨ। ਆਨਲਾਈਨ ਫਰਾਡ, ਡਿਜੀਟਲ ਫਰਾਡ ਜਾਂ ਸਾਈਬਰ ਫਰਾਡ ਦੇ ਮਾਮਲਿਆਂ ‘ਚ ਜ਼ਿਆਦਾਤਰ ਲੋਕ ਇਹ ਸੋਚ ਕੇ ਕੁਝ ਨਹੀਂ ਕਰਦੇ ਕਿ ਉਨ੍ਹਾਂ ਦਾ ਪੈਸਾ ਡੁੱਬ ਗਿਆ। ਹੁਣ ਤੁਹਾਨੂੰ ਅਜਿਹੇ ਮਾਮਲਿਆਂ ‘ਚ ਚੁੱਪ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਪੂਰੇ ਪੈਸੇ ਵਾਪਸ ਮਿਲ ਸਕਦੇ ਹਨ। ਇਸ ਲਈ ਤੁਹਾਨੂੰ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਦੱਸੀ ਗਈ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ।

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਅਨੁਸਾਰ ਜੇ ਤੁਹਾਡੇ ਖਾਤੇ ‘ਚ ਕੋਈ ਵੀ ਨਾਜਾਇਜ ਟ੍ਰਾਂਜੈਕਸ਼ਨ ਹੋਇਆ ਹੈ ਤਾਂ ਤੁਹਾਨੂੰ ਪੈਸਾ ਵਾਪਸ ਮਿਲ ਸਕਦਾ ਹੈ, ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ। ਅਜਿਹੇ ਗ਼ੈਰ-ਕਾਨੂੰਨੀ ਟਰਾਂਜੈਕਸ਼ਨ ਦੀ ਜਾਣਕਾਰੀ ਤੁਰੰਤ ਆਪਣੇ ਬੈਂਕ ਨੂੰ ਦੇਣੀ ਹੋਵੇਗੀ।

ਆਰਬੀਆਈ ਦੇ ਟਵੀਟ ਅਨੁਸਾਰ, ‘ਜੇ ਅਣਅਧਿਕਾਰਤ ਇਲੈਕਟ੍ਰਾਨਿਕ ਲੈਣ-ਦੇਣ ਨਾਲ ਤੁਹਾਨੂੰ ਨੁਕਸਾਨ ਹੋਇਆ ਹੋਵੇ ਤਾਂ ਤੁਹਾਡੀ ਦੇਣਦਾਰੀ ਸੀਮਤ ਹੋ ਸਕਦੀ ਹੈ, ਜੇ ਤੁਸੀਂ ਬੈਂਕ ਨੂੰ ਤੁਰੰਤ ਸੂਚਿਤ ਕਰਦੇ ਹੋ। ਇਸ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਬੈਂਕ ਖਾਤੇ ‘ਚ ਕੋਈ ਗ਼ੈਰ-ਕਾਨੂੰਨੀ ਟਰਾਂਜੈਕਸ਼ਨ ਹੋਈ ਹੈ ਤਾਂ ਉਸ ਦੀ ਸੂਚਨਾ ਤੁਰੰਤ ਆਪਣੀ ਬੈਂਕ ਨੂੰ ਦਿਉ। ਅਜਿਹਾ ਕਰਨ ਨਾਲ ਤੁਹਾਨੂੰ ਪੂਰੇ ਪੈਸੇ ਵਾਪਸ ਮਿਲ ਸਕਦੇ ਹਨ।