ਪੰਜਾਬ ਵਿਚ ਕੋਰੋਨਾ ਇਨਫੈਕਟਿਡਾਂ ਦਾ ਅੰਕੜਾ 92 ਹਜ਼ਾਰ ਪਾਰ ਮਰਨ ਵਾਲਿਆਂ ਦੀ ਗਿਣਤੀ 2678

ਪਠਾਨਕੋਟ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਪਠਾਨਕੋਟ ਦੇ ਡੀਐੱਫਓ ਸਮੇਤ ਸੂਬੇ ਵਿਚ ਸ਼ੁੱਕਰਵਾਰ ਨੂੰ 2844 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਪੰਜਾਬ ਵਿਚ ਕੁਲ ਇਨਫੈਕਟਿਡਾਂ ਦਾ ਅੰਕੜਾ 92 ਹਜ਼ਾਰ ਪਾਰ ਕਰ ਗਿਆ ਹੈ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ 62 ਲੋਕਾਂ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਕੋਰੋਨਾ ਕਾਰਨ ਪੰਜਾਬ ਵਿਚ ਮਰਨ ਵਾਲਿਆਂ ਦੀ ਕੁਲ ਗਿਣਤੀ 2678 ਹੋ ਗਈ ਹੈ। ਲੁਧਿਆਣਾ ਵਿਚ 437, ਅੰਮ੍ਰਿਤਸਰ ਵਿਚ 400, ਮੋਹਾਲੀ ਵਿਚ 377, ਜਲੰਧਰ ‘ਚ 267, ਪਟਿਆਲਾ ‘ਚ 200, ਬਠਿੰਡਾ ਵਿਚ 148, ਗੁਰਦਾਸਪੁਰ ਵਿਚ 128 ਅਤੇ ਹੁਸ਼ਿਆਰਪੁਰ ਵਿਚ 103 ਲੋਕ ਇਨਫੈਕਟਿਡ ਪਾਏ ਗਏ।