ਹਰਭਜਨ ਸਿੰਘ ਠੱਗੀ ਦਾ ਸ਼ਿਕਾਰ – ਉਦਯੋਗਪਤੀ ਨੇ ਲਗਾਇਆ ਕਰੋੜਾਂ ਰੁਪਏ ਦਾ ਚੂਨਾ

ਭਾਰਤੀ ਆਫ ਸਪਿਨਰ ਹਰਭਜਨ ਸਿੰਘ ਠੱਗੀ ਦਾ ਸ਼ਿਕਾਰ ਹੋ ਗਏ ਹਨ। ਉਸ ਦੇ ਨਾਲ 1-2 ਲੱਖ ਰੁਪਏ ਦੀ ਨਹੀਂ ਬਲਕਿ 4 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ। ਇਸ ਦੇ ਲਈ ਹਰਭਜਨ ਸਿੰਘ ਨੇ ਚੇਨਈ ਦੇ ਉਦਯੋਗਪਤੀ ਵਿਰੁੱਧ ਉੱਥੇ ਦੀ ਸਿਟੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਹਾਲਾਂਕਿ ਉਦਯੋਗਪਤੀ ਨੇ ਆਗਾਉ ਜਮਾਨਤ ਦੇ ਲਈ ਮਦਰਾਸ ਹਾਈਕੋਰਟ ਦੀ ਸ਼ਰਨ ਲੈ ਲਈ ਹੈ। ਦਰਅਸਲ ਹਰਭਜਨ ਸਿੰਘ ਨੇ ਸਾਲ 2015 ‘ਚ ਇਕ ਦੋਸਤ ਦੇ ਕਹਿਣ ‘ਤੇ ਚੇਨਈ ਦੇ ਇਕ ਵਪਾਰੀ ਜੀ. ਮਹੇਸ਼ ਨੂੰ ਚਾਰ ਕਰੋੜ ਰੁਪਏ ਉਧਾਰ ਦਿੱਤੇ ਸਨ। ਭੱਜੀ ਦੇ ਨਾਂ ਤੋਂ ਮਸ਼ਹੂਰ ਹਰਭਜਨ ਦਾ ਦੋਸ਼ ਹੈ ਕਿ ਉਹ ਲਗਾਤਾਰ ਮਹੇਸ਼ ਤੋਂ ਆਪਣਾ ਪੈਸੇ ਵਾਪਸ ਮੰਗ ਰਹੇ ਸਨ ਪਰ ਉਹ ਹਰ ਬਾਰ ਥੋੜਾ ਸਮਾਂ ਮੰਗ ਲੈਂਦਾ ਸੀ।
ਬਾਰ-ਬਾਰ ਪੈਸੇ ਮੰਗਣ ‘ਤੇ ਪਿਛਲੇ ਮਹੀਨੇ ਮਹੇਸ਼ ਨੇ 25 ਲੱਖ ਰੁਪਏ ਦਾ ਇਕ ਚੈੱਕ ਹਰਭਜਨ ਨੂੰ ਦਿੱਤਾ ਸੀ, ਜੋ ਬੈਂਕ ‘ਚ ਜਮ੍ਹਾ ਕਰਵਾਉਣ ਤੋਂ ਬਾਅਦ ਮਹੇਸ਼ ਦੇ ਖਾਤੇ ‘ਚ ਪੈਸੇ ਨਾ ਹੋਣ ਦੇ ਚੱਲਦੇ ਬਾਊਂਸ ਹੋ ਗਿਆ। ਇਸ ਤੋਂ ਬਾਅਦ ਹਰਭਜਨ ਨੇ ਚੇਨਈ ਜਾ ਕੇ ਤਾਮਿਲਨਾਡੂ ਪੁਲਸ ਨਾਲ ਸੰਪਰਕ ਕੀਤਾ ਤੇ ਰਸਮੀ ਤੌਰ ‘ਤੇ ਆਪਣੀ ਸ਼ਿਕਾਇਤ ਸੌਂਪੀ। ਇਸ ਸ਼ਿਕਾਇਤ ‘ਤੇ ਫਿਲਹਾਲ ਮੁੱਕਦਮਾ ਦਰਜ ਨਹੀਂ ਕੀਤਾ ਹੈ