ਜਲੰਧਰ ‘ਚ ਝਪਟਮਾਰਾਂ ਨਾਲ ਦੋ ਹੱਥ ਕਰਨ ਵਾਲੀ ਕੁੜੀ ਨੂੰ 51000 ਦੇ ਨਕਦ ਇਨਾਮ ਦਾ ਐਲਾਨ

ਜਲੰਧਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਝਪਟਮਾਰਾਂ ਨਾਲ ਦੋ ਹੱਥ ਕਰਨ ਵਾਲੀ ਤੇ ਗੁੱਟ ਵੱਢੇ ਜਾਣ ਦੇ ਬਾਵਜੂਦ ਬਹਾਦਰੀ ਦਿਖਾਉਣ ਵਾਲੀ 15 ਸਾਲਾ ਕੁੜੀ ਕੁਸੁਮ ਨੂੰ ਉਸ ਦੇ ਬੇਮਿਸਾਲ ਕਾਰਨਾਮੇ ਲਈ 51000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸਗੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੂਸਰੀਆਂ ਕੁੜੀਆਂ ਨੂੰ ਪ੍ਰਰੇਰਿਤ ਕਰਨ ਲਈ ਕੁਸੁਮ ਦੇ ਨਾਮ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰਰੋਗਰਾਮ ਤਹਿਤ ਵਰਤਿਆ ਜਾਵੇਗਾ ਅਤੇ ‘ਦਾਦੀ ਦੀ ਲਾਡਲੀ’ ਆਨਲਾਈਨ ਮੁਕਾਬਲਾ ਵੀ ਕਰਵਾਇਆ ਜਾਵੇਗਾ ਤਾਂ ਜੋ ਨੌਜਵਾਨ ਲੜਕੀਆਂ ਇਸ ਵਿਚ ਸ਼ਮੂਲੀਅਤ ਕਰਕੇ ਇਹ ਦੱਸ ਸਕਣ ਕਿ ਕਿਵੇਂ ਉਨ੍ਹਾਂ ਦੀਆਂ ਦਾਦੀਆਂ ਉਨ੍ਹਾਂ ਨੂੰ ਅੱਗੇ ਵਧਣ ਲਈ ਹੌਸਲਾ ਅਫ਼ਜ਼ਾਈ ਕਰ ਰਹੀਆਂ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਡੀਸੀ ਥੋਰੀ ਨੇ ਦੱਸਿਆ ਕਿ ਤਿੰਨ ਲੜਕੀਆਂ ਨੂੰ 10000 ਰੁਪਏ, 5000 ਰੁਪਏ ਅਤੇ 2000 ਰੁਪਏ ਦੇ ਨਗ਼ਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੁਸੁਮ ਨੇ ਜਲੰਧਰ ਦੇ ਮਾਣ ਨੂੰ ਵਧਾਇਆ ਹੈ ਅਤੇ ਉਹ ਸਮਾਜ ਲਈ ਇਕ ਮਾਰਗ ਦਰਸ਼ਕ ਬਣ ਗਈ ਹੈ। ਕੁਸੁਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਲੜਕੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਉਹ ਹਰ ਸਫ਼ਲਤਾ ਨੂੰ ਪ੍ਰਰਾਪਤ ਕਰ ਸਕਦੀਆਂ ਹਨ। ਕੁਸੁਮ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਐੱਨਸੀਸੀ ਅਤੇ ਤਾਇਕਵਾਂਡੋ ਲਈ ਪ੍ਰਰੇਰਿਤ ਕੀਤਾ ਜਿਸ ਸਕਦਾ ਉਸ ਵਿੱਚ ਵਿਸ਼ਵਾਸ਼ ਪੈਦਾ ਹੋਇਆ ਅਤੇ ਉਹ ਗੁੱਟ ਤੋਂ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਮਜ਼ਬੂਤ ਹੌਸਲੇ ਦਾ ਪ੍ਰਦਰਸ਼ਨ ਕਰ ਸਕੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਸੁਮ ਨੂੰ ਨਗ਼ਦ ਇਨਾਮ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਫੰਡ ਵਿਚੋਂ ਦਿੱਤਾ ਜਾਵੇਗਾ।

 

Source Link

Leave a Reply

Your email address will not be published. Required fields are marked *