97 ਸਾਲ ਦੇ ਦਲੀਪ ਕੁਮਾਰ ਦੇ ਦੋਵੇਂ ਭਰਾ ਅਹਿਸਾਨ ਖ਼ਾਨ ਅਤੇ ਅਸਲਾਮ ਖ਼ਾਨ ਕੋਰੋਨਾ ਇਨਫੈਕਟਿਡ

ਮੁੰਬਈ – ਮਸ਼ਹੂਰ ਅਭਿਨੇਤਾ ਦਲੀਪ ਕੁਮਾਰ ਦੇ ਦੋਵੇਂ ਭਰਾ ਕੋਰੋਨਾ ਇਨਫੈਕਟਿਡ ਪਾਏ ਗਏ ਹਨ। 97 ਸਾਲ ਦੇ ਦਲੀਪ ਕੁਮਾਰ ਦੇ ਦੋਵੇਂ ਭਰਾਵਾ, ਅਹਿਸਾਨ ਖ਼ਾਨ ਅਤੇ ਅਸਲਾਮ ਖ਼ਾਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਹੀ ਹੈ, ਉੱਥੇ ਸਰੀਰ ‘ਚ ਆਕਸੀਜਨ ਪੱਧਰ ਵੀ ਘੱਟ ਹੋ ਗਿਆ ਸੀ। ਡਾਕਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਭਰਾਵਾਂ ਨੂੰ ਬਾਈ-ਪੈਪ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਅਤੇ ਆਈਸੀਯੂ ‘ਚ ਹਨ। ਡਾਕਟਰਾਂ ਦੀ ਨਜ਼ਰ ‘ਚ ਦੋਵਾਂ ਦੀ ਹਾਲਤ ਚਿੰਤਾਜਨਕ ਹੈ। ਦੋਵੇਂ ਭਰਾ ਪਹਿਲਾਂ ਤੋਂ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਗ੍ਰਸਤ ਹਨ।