ਪੀ ਸੀ ਐਮ ਐਸ.ਡੀ. ਕਾਲਜ, ਜਲੰਧਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦੇ ਮੌਕੇ ਲੇਖ ਮੁਕਾਬਲੇ ਦਾ ਆਯੋਜਨ

ਨੈਕ ਦੁਆਰਾ ਏ+ ਗ੍ਰੇਡ ਨਾਲ ਮੁੜ ਪ੍ਰਵਾਨਿਤ ਐਸ. ਡੀ. ਕਾਲਜ, ਜਲੰਧਰ ਦੇ ਪੰਜਾਬੀ ਵਿਭਾਗ ਦੁਆਰਾ ਸ਼੍ਰੀ ਤੇਗ ਬਹਾਦਰ ਜੀ ਦੀ ਜੀਵਨੀ ਅਤੇ ਉਪਦੇਸ਼ ਵਿਸ਼ੇ ਤੇ ਇਕ ਆਨਲਾਈਨ ਲੇਖ ਮੁਕਾਬਲਾ ਆਯੋਜਿਤ ਕਰਵਾਇਆ ਗਿਆ। ਜਿਸ ਵਿਚ ਵੱਖ ਵੱਖ ਸਟਰੀਮਜ਼ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸੁੱਚਜਾ ਜੀਵਨ ਜੀਊਣ ਲਈ ਗੁਰੂ ਜੀ ਦੀ ਬਾਣੀ ਅਤੇ ਉਪਦੇਸ਼ਾਂ ਤੋਂ ਜਾਣੂ ਕਰਵਾ ਕੇ ਜੀਵਨ ਪ੍ਰਤੀ ਉਸਾਰੂ ਸੋਚ ਅਪਨਾਉਣ ਲਈ ਜਾਗਰੁਕ ਕਰਨਾ ਸੀ। ਇਸ ਮੁਕਾਬਲੇ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਕਿਰਨ ਅਰੋੜਾ ਦੁਆਰਾ ਨਕਦ ਰਾਸ਼ੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥੀਆਂ ਵਿੱਚ ਕੁਮਾਰੀ ਅਰਸ਼ਪ੍ਰੀਤ ਕੌਰ ਨੇ 1000 ਰੁਪਏ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ, ਕੁਮਾਰੀ ਸ਼ਿਵਾਨੀ ਨੇ 700 ਰੁਪਏ ਦਾ ਦੂਜਾ ਇਨਾਮ ਅਤੇ ਕੁਮਾਰੀ ਨਗਮਾ ਸਿੰਘ ਨੇ 500 ਰੁਪਏ ਦਾ ਤੀਜਾ ਇਨਾਮ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।