ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਦੇ ਸਿੰਗਲ ਟਰੈਕ ਸ਼ਹੀਦ ਸਰਦਾਰ ਊਧਮ ਸਿੰਘ ਦੀ ਸੂਟਿਗ ਮੁਕੰਮਲ

ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਇਨਾ ਦਿਨਾ ਚ ਆਪਣੇ ਦੇਸ਼ ਭਗਤੀ ਦੇ ਨਵੇ ਟਰੈਕ “ਸ਼ਹੀਦ ਸਰਦਾਰ ਊਧਮ ਸਿੰਘ” ਦੀ ਰਿਲੀਜ ਲਈ ਪੂਰਜੋਰ ਨਾਲ ਮਿਹਨਤ ਕਰਦੇ ਨਜਰ ਆ ਰਹੇ ਨੇ, ਇਸ ਟਰੈਕ ਦਾ ਵੀਡੀਓ ਡਾਇਰੈਕਟਰ ਤਸਵੀਰ ਬੋਪਾਰਾਏ ਨੇ ਤਿਆਰ ਕੀਤਾ ਹੈ  ਅਤੇ ਇਸ ਗੀਤ ਦੇ ਪਡਿਊਸਰ ਕੁਲਵਿੰਦਰ ਗਿੱਲ ਨੇ ਇਸ ਗੀਤ ਨੂੰ ਲਿਖਿਆ ਹੈ ਗੀਤਕਾਰ ਗੁਰਦਿਆਲ ਸੰਧੂ ਯੂ ਐਸ ਏ ਇਸ ਗੀਤ ਨੂੰ ਸੰਗੀਤ ਵਿੱਚ ਪਰੋਇਆ ਹੈ ਸੰਗੀਤਕਾਰ ਪਵੀ ਨੇ, ਮਾਇਆ ਰਿਕਰਡ ਟੇਪ ਕੰਪਨੀ ਵਲੋ ਇਹ ਟਰੈਕ 20 ਜੁਲਾਈ ਤੱਕ ਰਿਲੀਜ ਕੀਤਾ ਜਾਵੇਗਾ।

ਇਸ ਗੀਤ ਵਿੱਚ ਸ਼ਹੀਦ ਊਧਮ ਸਿੰਘ ਦਾ ਦੇਸ਼ ਅਜਾਦ ਕਰਾਉਣ ਵਾਲਾ ਜਜ਼ਬਾ ਗਾਇਕ ਸੁਖਵਿੰਦਰ ਪੰਛੀ ਦੁਬਾਰਾ ਆਪਣੀ ਸੁਰੀਲੀ ਅਵਾਜ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਜਿਸ ਨੂੰ ਸੁਣਕੇ ਮੂਹ ਚੋ ਸਲੂਟ ਹੀ ਨਿਕਲੇਗਾ। ਇਸ ਤੋ ਬਾਅਦ ਗਾਇਕ ਸੁਖਵਿੰਦਰ ਪੰਛੀ ਦੀ ਅਵਾਜ ਵਿੱਚ ਬੋਲੀਆ, ਗੀਤਕਾਰ ਮਿੰਟੂ ਤੱਲੇ ਵਾਲਾ ਔਕਾਤ (ਲੋਕ ਤੱਥ) ਗੀਤਕਾਰ ਜੋਰਾ ਲਸਾੜਾ ਪੰਜਾਬ ਜਿਦਾਬਾਦ ਗੀਤਕਾਰ ਭੱਟੀ ਭੜੀ ਵਾਲਾ, ਅਤੇ  “ਜਾਨ ਤੋ ਪਿਆਰੇ” ਗੀਤਕਾਰ ਗੋਰਾ ਢੇਸੀ  ਟਰੈਕ ਵੀ ਰਿਲੀਜ ਲਈ ਤਕਰੀਬਨ -ਤਕਰੀਬਨ ਤਿਆਰ ਹੀ ਨੇ , ਜੋ ਮੌਕੇ -ਮੌਕੇ ਨਾ ਰਿਲੀਜ ਕੀਤੇ ਜਾਣਗੇ। ਮੇਰੀ ਦਿਲੀ ਦੁਆ ਹੈ ਕਿ ਗਾਇਕ ਸੁਖਵਿੰਦਰ ਪੰਛੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
 
ਰਿਪੋਰਟ
ਗੀਤਕਾਰ ਗੋਰਾ ਢੇਸੀ
99147-55933