ਪੰਜਾਬ ਦੇ ਕਲਾਕਾਰਾਂ ਨੇ ਵੇਲਨਟਾਈਨ ਡੇ ਦੀ ਸ਼ਾਮ ਨੂੰ ਯੂ. ਕੇ. ਵਿਚ ਮਚਾਈ ਧੂਮ

ਜਲੰਧਰ – ਵੇਲਨਟਾਈਨ ਡੇ ਦੀ ਸ਼ਾਮ ਨੂੰ ਯੂ. ਕੇ. ਦੀ ਪ੍ਰਸਿੱਧ ਕੰਪਨੀ ਯੂਰੋਵੱਡ ਇੰਟਰਟੈਨਮੈਂਟ ਨੇ ਬਲੂ ਪੀਟਰ ਕਲੱਬ ਵਿਖੇ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ | ਇਸ ਸ਼ੋਅ ਵਿਚ ਹਿਸਾ ਲੈਣ ਲਈ ਗਾਇਕਾ ਰਾਣੀ ਰਣਦੀਪ, ਦਲਵਿੰਦਰ ਦਿਆਲਪੁਰੀ, ਮੇਜਰ ਸਾਬ ਅਤੇ ਐਂਕਰ ਸ਼ਰਨਪ੍ਰੀਤ ਕੌਰ ਖਾਸ ਤੌਰ ਤੇ ਪੰਜਾਬ ਤੋਂ ਇੰਗਲੈਂਡ ਪੁਹੰਚੇ | ਇਹਨਾਂ ਸਾਰੇ ਕਲਾਕਾਰਾਂ ਨੇ ਆਪੋ-ਆਪਣੇ ਹੁਣਰ ਨਾਲ ਸਭ ਦਾ ਮਨ ਮੋਹ ਲਿਆ | ਜਦੋਂ ਇਹ ਸਭ ਆਪਣੇ ਗਰੁੱਪ ਨਾਲ ਵਤਨ ਵਾਪਿਸ ਪਰਤੇ ਤਾਂ ਇਹਨਾਂ ਦਾ ਨਿਗ੍ਹਾ ਸਵਾਗਤ ਕੀਤਾ ਗਿਆ |