ਪੰਜਾਬੀ ਭਾਸ਼ਾ ਅਤੇ ਮਿੱਠੇ ਬੋਲਾਂ ਦੀ ਮਾਲਿਕ ਪ੍ਰਸਿੱਧ ਐਂਕਰ ਸ਼ਰਨਪ੍ਰੀਤ ਕੌਰ – Famous anchor Sharanpreet Kaur who can speak Punjabi language and sweet dialects

ਗੀਤ ਸੰਗੀਤ ਦੇ ਨਾਲ-ਨਾਲ ਐਂਕਰ ਦਾ ਵੀ ਸਟੇਜ ਨੂੰ ਸੰਭਾਲਣ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਕਿਸੇ ਵੀ ਕਲਾਕਾਰ ਨੂੰ ਸਟੇਜ ‘ਤੇ ਪੇਸ਼ ਕਰਨ ਲਈ ਐਂਕਰ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਕਲਾਕਾਰ ਤੋਂ ਪਹਿਲਾਂ ਐਂਕਰ ਹੀ ਪ੍ਰੋਗਰਾਮ ਦਾ ਆਗਾਜ਼ ਕਰਦੀ ਹੈ। ਅਜਿਹੀ ਇਕ ਪੰਜਾਬ ਦੀ ਪ੍ਰਸਿੱਧ ਐਂਕਰ ਸ਼ਰਨਪ੍ਰੀਤ ਕੌਰ ਹੈ। ਜਿਸਨੂੰ ਐਕਟਿੰਗ ਕਰਨ ਦਾ ਸ਼ੌਕ ਬਚਪਨ ਤੋਂ ਹੀ ਸੀ। ਛੋਟੀ ਉਮਰੇ ਹੀ ਉਹ ਸਕੂਲ-ਕਾਲਜ ਵਿਚ ਛੋਟੇ-ਮੋਟੇ ਪ੍ਰੋਗਰਾਮਾਂ ਦਾ ਆਗਾਜ਼ ਕਰਿਆ ਕਰਦੀ ਸੀ। ਛੋਟੇ ਹੁੰਦਿਆਂ ਦਾ ਇਹ ਸ਼ੌਕ ਉਸਦੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ। ਸੋ ਅੱਜ ਦੇ ਸਮੇਂ ਇਹ ਕਲਾਕਾਰਾਂ ਉਸਨੂੰ ਬਾਖ਼ੂਬੀਅਤ ਨਿਭਾ ਰਹੀ ਹੈ। ਪੰਜਾਬ ਦੀ ਇਸ ਮਾਣਮੱਤੀ ਕਲਾਕਾਰ ਦਾ ਜਨਮ 3-10-2000 ਨੂੰ ਪਿਤਾ ਹਰਬੰਸ ਸਿੰਘ ਤੇ ਮਾਤਾ ਵਿਕਰਮਜੀਤ ਕੌਰ ਦੇ ਘਰ ਪਿੰਡ ਤਲਵੰਡੀ ਸਾਬੋ ਵਿਖੇ ਹੋਇਆ। ਪ੍ਰਸਿੱਧ ਐਂਕਰ ਸ਼ਰਨਪ੍ਰੀਤ ਕੌਰ ਆਪਣੇ ਲਫ਼ਜ਼ਾਂ ਵਿਚ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ, ਵਾਰਿਸ ਸ਼ਾਹ, ਅੰਮ੍ਰਿਤਾ ਪ੍ਰੀਤਮ ਆਦਿ, ਕਵੀਆਂ ਦੀਆਂ ਕਵਿਤਾਵਾਂ ਦਾ ਵੀ ਜ਼ਿਕਰ ਕਰਿਆ ਕਰਦੀ ਹੈ। ਜਿਸਦੇ ਕਾਰਨ ਉਸਦੇ ਮਿੱਠੇ ਬੋਲਾਂ ਨੂੰ ਹੋਰ ਵੀ ਚਾਰ ਚੰਨ ਲਗ ਜਾਂਦੇ ਹਨ। ਉਹ ਪੰਜਾਬੀ ਭਾਸ਼ਾ ਦਾ ਇਸ ਤਰ੍ਹਾਂ ਪ੍ਰਯੋਗ ਕਰਦੀ ਹੈ ਕਿ ਦਰਸ਼ਕ ਉਸਦੇ ਸਾਹਮਣੇ ਕੀਲੇ ਜਾਂਦੇ ਹਨ। ਉਹ ਹਾਸੇ ਠੱਠਿਆਂ ਦੇ ਨਾਲ ਵੀ ਦਰਸ਼ਕਾਂ ਨੂੰ ਮੋਹ ਲੈਂਦੀ ਹੈ। ਗੱਲ ਇਥੇ ਹੀ ਬੱਸ ਨਹੀਂ ਹੁੰਦੀ ਉਹ ਸਹੁਪਣ ਪੱਖੋ ਵੀ ਕਾਫੀ ਖ਼ੂਬਸੂਰਤ ਹੈ। ਜਿਸਦੀ ਦਿੱਖ ਹੀ ਇੰਨੀ ਖ਼ੂਬਸੂਰਤ ਹੋਵੇ ਦਰਸ਼ਕ ਮੱਲੋ-ਮੱਲੀ ਹੀ ਕਲਾਕਾਰ ਵੱਲ ਆਕਰਸ਼ਿਤ ਹੋ ਜਾਂਦੇ ਹਨ। ਸ਼ਰਨਪ੍ਰੀਤ ਨੇ ਪੰਜਾਬ ਦੇ ਕਈ ਮਸ਼ਹੂਰ ਕਲਾਕਾਰਾਂ ਨਾਲ ਕੰਮ ਕੀਤਾ ਹੈ। ਕੰਮ ਕਰਨ ਦੀ ਲਿਆਕਤ ਉਸਦੀ ਇਕ ਵੱਖਰੀ ਪਛਾਣ ਬਣਾਉਂਦੀ ਹੈ। ਜਿਸਦੇ ਸਦਕਾ ਅੱਜ ਉਹ ਸਫਲ ਕਲਾਕਾਰਾਂ ਦੀ ਕਤਾਰ ਵਿਚ ਪਹਿਲੇ ਦਰਜੇ ਦੀ ਹੱਕਦਾਰ ਹੈ। ਉਸਨੂੰ ਐਂਕਰ ਲਈ ਕਾਫੀ ਇਨਾਮ ਮਿਲ ਚੁੱਕੇ ਹਨ। ਸ਼ਰਨਪ੍ਰੀਤ ਕੌਰ ਕਾਫੀ ਮਿਹਨਤੀ ਤੇ ਸਿਰੜੀ ਹੈ। ਸਖ਼ਤ ਮਿਹਨਤ ਸਦਕਾ ਹੀ ਅੱਜ ਉਹ ਅੱਵਲ ਦਰਜੇ ਦੀ ਹੱਕਦਾਰ ਬਣ ਗਈ ਹੈ। ਸੋ ਆਸ ਕਰਦੇ ਹਾਂ ਕਿ ਸ਼ਰਨਪ੍ਰੀਤ ਆਪਣੀ ਸਖ਼ਤ ਮਿਹਨਤ ਸਦਕਾ ਹੀ ਅੱਵਲ ਦਰਜੇ ਦੀ ਹੱਕਦਾਰ ਰਹੇ।