ਪੰਜਾਬੀ ਗਾਇਕੀ ਵਿਚ ਸਫਲ ਕੋਰਸ ਗਾਇਕ : ਜਸਪਾਲ ਸਿੰਘ

ਇਸ ਦੁਨੀਆ ਵਿਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ ਜਿਸਨੂੰ ਸੰਗੀਤ ਨਾਲ ਪਿਆਰ ਨਾ ਹੋਵੇ। ਸਾਡੇ ਸਭ ਦੇ ਜੀਵਨ ਵਿਚ ਸੰਗੀਤ ਬਹੁਤ ਹੀ ਮਹੱਤਵ ਰੱਖਦਾ ਹੈ। ਸੰਗੀਤ ਤੋਂ ਬਿਨਾਂ ਇਸ ਸੰਸਾਰ ਵਿਚ ਇਨਸਾਨ ਬਸ ਇਕ ਮਸ਼ੀਨ ਰਹਿ ਜਾਂਦਾ ਹੈ, ਸਾਡੇ ਭਾਵ, ਗ਼ੁੱਸਾ, ਸੁਖ, ਦੁੱਖ, ਅਧਿਆਤਮਕ ਸਭ ਦੇ ਤਾਰ ਸੰਗੀਤ ਨਾਲ ਹੀ ਜੁੜੇ ਹਨ। ਸੰਗੀਤ ਦੀ ਦੁਨੀਆ ਵਿਚ ਕਈ ਗਾਇਕ ਵੀ ਸ਼ਾਮਿਲ ਹਨ ਜੋ ੇਲੋਕਾਂ ਦਾ ਆਪਣੇ ਗੀਤਾਂ ਨਾਲ ਮਨੋਰੰਜਨ ਕਰਦੇ ਹਨ। ਪੰਜਾਬੀ ਸੰਗੀਤ ਉਦਯੋਗ ਵਿਚ ਕਈ ਮਸ਼ਹੂਰ ਗਾਇਕ ਹਨ ਜਿਵੇਂ—ਸਲੀਮ, ਹੰਸ ਰਾਜ ਹੰਸ, ਦਲੇਰੀ ਮਹਿੰਦੀ ਜਿਨ੍ਹਾਂ ਦੇ ਗੀਤ ਲੋਕ ਸੁਣਦੇ ਹਨ। ਇਸੇ ਤਰ੍ਹਾਂ ਇਨ੍ਹਾਂ ਕਲਾਕਾਰਾਂ ਵਿਚ ਇਕ ਨਾਮ ਜਸਪਾਲ ਸਿੰਘ ਦਾ ਵੀ ਆਉਂਦਾ ਹੈ। ਜਸਪਾਲ ਸਿੰਘ ਦਾ ਜਨਮ 1-7-1995, ਹਰੀ ਨਗਰ ਮੁੰਡੀਆ ਕਲਾਂ, ਲੁਧਿਆਣਾ ਮਾਤਾ ਪਰਮਿੰਦਰ ਕੌਰ ਅਤੇ ਪਿਤਾ ਰਣਜੀਤ ਸਿੰਘ ਦੇ ਘਰ ਹੋਇਆ। ਜਸਪਾਲ ਸਿੰਘ ਨੂੰ ਸੰਗੀਤ ਦਾ ਸ਼ੌਕ ਬਚਪਨ ਤੋਂ ਹੀ ਸੀ। ਆਪਣੀ ਰਸਮੀ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਜਸਪਾਲ ਸਿੰਘ ਨੇ ਕਈ ਪੰਜਾਬੀ ਕਲਾਕਾਰਾਂ ਨਾਲ ਕਈ ਸਟੇਜੀ ਪ੍ਰੋਗਰਾਮਾਂ ਤੇ ਕੋਰਸ ਸਿੰਗਰ ਵਜੋਂ ਕੰਮ ਕਰ ਚੁੱਕਾ ਤੇ ਕਰ ਵੀ ਰਿਹਾ ਹੈ। ਜਸਪਾਲ ਸਿੰਘ ਨੂੰ ਸੰਗੀਤ ਨਾਲ ਬਹੁਤ ਪਿਆਰ ਹੈ ਤੇ ਰੋਜ਼ਾਨਾ 3 ਘੰਟੇ ਰਿਆਜ ਵੀ ਕਰਦਾ ਹੈ। ਜਸਪਾਲ ਸਿੰਘ ਦੀ ਇਸ ਮਿਹਨਤ ਤੇ ਸੋਹਣੀ ਅਵਾਜ਼ ਕਰਕੇ ਪੰਜਾਬੀ ਕਲਾਕਾਰ ਇਸਨੂੰ ਸਟੇਜ ਤੇ ਗਾਉਣ ਦਾ ਮੌਕਾ ਵੀ ਦਿੰਦੇ ਹਨ। ਜਸਪਾਲ ਸਿੰਘ ਬਹੁਤ ਹੀ ਮਿਹਨਤੀ ਇਨਸਾਨ ਹੈ। ਜਸਪਾਲ ਸਿੰਘ ਦਾ ਸੁਪਨਾ ਹੈ ਕਿ ਉਹ ਇਕ ਚੰਗਾ ਕਲਾਕਾਰ ਬਣੇ। ਸੋ ਅਸੀਂ ਪਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਜਸਪਾਲ ਸਿੰਘ ਆਪਣੇ ਇਸ ਖੇਤਰ ਵਿਚ ਤਰੱਕੀ ਕਰੇ ਤੇ ਉਸਦਾ ਪੰਜਾਬੀ ਸਫਲ ਕਲਾਕਾਰ ਬਣਨ ਦਾ ਸੁਪਨਾ ਵੀ ਪੂਰਾ ਹੋਵੇ।