ਮਨਸਾ ਦੇਵੀ ਮੰਦਰ ਨੇੜੇ ਮਿਲੀ ਕੁੜੀ ਦੀ ਅੱਧ-ਸੜੀ ਲਾਸ਼

ਸਥਾਨਕ ਮਨਸਾ ਦੇਵੀ ਮੰਦਰ ਨੇੜੇ ਸੁੰਨਸਾਨ ਇਲਾਕੇ ਵਿੱਚ ਕਿਸੇ ਲੜਕੀ ਦੀ ਅੱਧਸੜੀ ਲਾਸ਼ ਮਿਲੀ ਹੈ। ਇਸ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਲਾਸ਼ ਵੇਖਦਿਆਂ ਹੀ ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ।

ਪੁਲਿਸ ਨੇ ਮੌਕੇ ‘ਤੇ ਪਹੁੰਚਦਿਆਂ ਹੀ ਜਾਂਚ ਸ਼ੁਰੂ ਕੀਤੀ ਪਰ ਹਾਲੇ ਕਰ ਲੜਕੀ ਦੀ ਪਛਾਣ ਨਹੀਂ ਕੀਤੀ ਜਾ ਸਕੀ। ਪੁਲਿਸ ਦੀ ਜਾਂਚ ਜਾਰੀ ਹੈ।