ਏਅਰ ਇੰਡੀਆ ਕਰਕੇ ਲੋਕ ਹੋਏ ਪਰੇਸ਼ਾਨ, 5 ਘੰਟੇ ਸਰਵਰ ਰਿਹਾ ਡਾਊਨ

ਨਵੀਂ ਦਿੱਲੀ: ਪੰਜ ਘੰਟੇ ਤੋਂ ਜ਼ਿਆਦਾ ਤਕ ਠੱਪ ਰਹਿਣ ਤੋਂ ਬਾਅਦ ਏਅਰ ਇੰਡੀਆ ਦਾ ਸਰਵਰ ਠੀਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਏਅਰ ਇੰਡੀਆ ਦੇ ਸੀਐਮਡੀ ਅਸ਼ਵਿਨੀ ਲੋਹਾਨੀ ਨੇ ਦਿੱਤੀ। ਉਨ੍ਹਾਂ ਨੇ ਕਿਹਾ, “ਏਅਰ ਇੰਡੀਆ ਦਾ ਸਿਸਟਮ ਹਬਾਲ ਹੋ ਗਿਆ ਹੈ”।ਏਅਰ ਇੰਡੀਆ ਦਾ ਸਰਵਰ ਸਵੇਰੇ 3:30 ਤੋਂ ਡਾਊਨ ਸੀ। ਇਸ ਨਾਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਵਰ ‘ਚ ਦਿਕੱਤ ਕਰਕੇ ਇਸਦੀ ਘਰੇਲੂ ਅਤੇ ਇੰਟਰਨੇਸ਼ਨਲ ਫਲਾਈਟਾਂ ‘ਤੇ ਅਸਰ ਪਿਆ। ਏਅਰ ਲਾਈਨ ਦੀ SITA ਸਰਵਰ ‘ਚ ਖਰਾਬੀ ਦੀ ਗੱਲ ਨੂੰ ਕੰਪਨੀ ਨੇ ਖੂਦ ਸਵੀਕਾਰ ਕੀਤਾ ਹੈ।ਇਸ ਦੌਰਾਨ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੇਸ਼ਨਲ ਏਅਰਪੋਰਟ ‘ਤੇ ਯਾਤਰੀ ਪਰੇਸ਼ਾਨ ਨਜ਼ਰ ਆਏ। ਕਈ ਯਾਤਰੀਆਂ ਨੇ ਹਵਾਈ ਅੱਡਿਆਂ ‘ਤੇ ਫੱਸੇ ਹੋਣ ਬਾਰੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤ ਕੀਤੀ। SITA ਇੱਕ ਮਲਟੀਨੈਸ਼ਨਲ ਇੰਫਾਰਮੈਸ਼ਨ ਤਕਨੀਕੀ ਕੰਪਨੀ ਹੈ ਜੋ ਏਅਰ ਟ੍ਰਾਂਸਪੋਰਟ ਇੰਡਸਟਰੀ ਨੂੰ ਆਈਟੀ ਅਤੇ ਟੇਲੀਕਮਯੂਨਿਕੇਸ਼ਨ ਸਰਵਿਸ ਪ੍ਰੋਵਾਈਡ ਕਰਦੀ ਹੈ।ਇਸੇ ਤਰ੍ਹਾਂ ਦੀ ਇੱਕ ਘਟਨਾ ਪਿਛਲੇ ਸਾਲ 23 ਜੂਨ ਨੂੰ ਹੋਈ ਸੀ, ਜਦੋਂ ਏਅਰਲਾਈਨ ਨੇ ਚੈੱਕ-ਇੰਨ ਸਾਫਟਵੇਅਰ ‘ਚ ਇੱਕ ਤਕਨੀਕੀ ਗੜਬੜ ਨੇ ਪੂਰੇ ਭਾਰਤ ‘ਚ 25 ਉੱਡਾਬਾਂ ‘ਚ ਦੇਰੀ ਕਰ ਦਿੱਤੀ ਸੀ।