ਬੁਕ ਟਿਕਟਾਂ ‘ਕੈਂਸਲ’ ਕਰਾਉਣ ਬਾਰੇ ਏਅਰ ਇੰਡੀਆ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਏਅਰ ਇੰਡੀਆ ਨੇ ਟਿਕਟ ਬੁਕ ਕਰਾਉਣ ਦੇ 24 ਘੰਟਿਆਂ ਅੰਦਰ ਉਸ ਨੂੰ ਰੱਦ ਕਰਨ ਜਾਂ ਉਸ ਵਿੱਚ ਬਦਲਾਅ ਕਰਾਉਣ ‘ਤੇ ਪਹਿਲੀ ਮਈ ਤੋਂ ਕੋਈ ਵੀ ਕੀਮਤ ਨਾ ਲੈਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪਹਿਲੀ ਮਈ ਤੋਂ ਲਾਗੂ ਹੋਏਗਾ। ਇਸ ਦੀ ਜਾਣਕਾਰੀ ਏਅਰਲਾਈਨ ਦੇ ਇੱਕ ਦਸਤਾਵੇਜ਼ ਤੋਂ ਮਿਲੀ ਹੈ।

ਹਾਲਾਂਕਿ ਯਾਤਰੀ ਇਸ ਦਾ ਸੁਵਿਧਾ ਦਾ ਲਾਹਾ ਨਹੀਂ ਲੈ ਪਾਉਣਗੇ ਜਦੋਂ ਉਨ੍ਹਾਂ ਬੁਕ ਕੀਤੀ ਟਿਕਟ ਘੱਟੋ-ਘੱਟ ਸੱਤ ਦਿਨਾਂ ਬਾਅਦ ਲਈ ਹੋਏ। ਭਾਰਤੀ ਹਵਾਈ ਜਹਾਜ਼ ਰੈਗੂਲੇਟਰ ਡੀਜੀਸੀਏ ਨੇ 27 ਫਰਵਰੀ ਨੂੰ ‘ਪੈਸੇਂਜਰ ਚਾਰਟਰ’ ਜਾਰੀ ਕੀਤਾ ਹੈ। ਇਸ ਵਿੱਚ ਇਹ ਫੈਸਲਾ ਵੀ ਸ਼ਾਮਲ ਹੈ, ਜੋ ਪਹਿਲੀ ਮਈ ਤੋਂ ਲਾਗੂ ਹੋਵੇਗਾ।